ਗੁਰਪ੍ਰੀਤ ਘੁੱਗੀ ਨੂੰ ਆਈ ਨਾਨਕਿਆਂ ਦੀ ਯਾਦ, ਵੀਡੀਓ ਕੀਤਾ ਸਾਂਝਾ

Written by  Shaminder   |  July 29th 2020 04:23 PM  |  Updated: July 29th 2020 04:23 PM

ਗੁਰਪ੍ਰੀਤ ਘੁੱਗੀ ਨੂੰ ਆਈ ਨਾਨਕਿਆਂ ਦੀ ਯਾਦ, ਵੀਡੀਓ ਕੀਤਾ ਸਾਂਝਾ

ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਪੁਰਾਣੇ ਸਮੇਂ ‘ਚ ਆਵਾਜਾਈ ਦੇ ਲਈ ਇਸਤੇਮਾਲ ਕੀਤੇ ਜਾਣ ਵਾਲੇ ਟਾਂਗੇ ਬਾਰੇ ਗੱਲਬਾਤ ਕਰ ਰਹੇ ਨੇ । ਉਹ ਵੀਡੀਓ ‘ਚ ਕਹਿ ਰਹੇ ਹਨ ਕਿ ਬੜੇ ਸਾਲਾਂ ਬਾਅਦ ਉਹ ਅੱਜ ਟਾਂਗੇ ‘ਤੇ ਬੈਠੇ ਹਨ ਅਤੇ ਉਨ੍ਹਾਂ ਨੂੰ ਆਪਣਾ ਬਚਪਨ ਯਾਦ ਆ ਗਿਆ ਹੈ ।ਕਿਉਂਕਿ ਛੋਟੇ ਹੁੰਦੇ ਉਹ ਟਾਂਗੇ ‘ਤੇ ਬੈਠ ਕੇ ਆਪਣੇ ਨਾਨਕੇ ਪਿੰਡ ਜਾਂਦੇ ਹੁੰਦੇ ਸਨ ਪਰ ਹੁਣ ਸਮੇਂ ਦੇ ਬਦਲਾਅ ਨਾਲ ਸਭ ਕੁਝ ਬਦਲ ਗਿਆ ਹੈ’।

https://www.instagram.com/p/CDLHdeWgf74/

ਗੁਰਪ੍ਰੀਤ ਘੁੱਗੀ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਟਾਂਗਾ ਪਹਿਲਾਂ ਆਵਾਜਾਈ ਦਾ ਸਾਧਨ ਸੀ, ਪਰ ਸਮੇਂ ਦੇ ਬਦਲਾਅ ਦੇ ਨਾਲ ਟਾਂਗੇ ਹੁਣ ਕਿਸੇ ਕਿਸੇ ਸ਼ਹਿਰ ‘ਚ ਹੀ ਵਿਖਾਈ ਦਿੰਦੇ ਹਨ।

https://www.instagram.com/p/CDF_IKGAv3R/

ਗੁਰਪ੍ਰੀਤ ਘੁੱਗੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network