ਗੁਰਪ੍ਰੀਤ ਘੁੱਗੀ ਦਾ ਪੰਜਾਬੀ ਭਾਸ਼ਾ ਨੂੰ ਲੈ ਕੇ ਵੀਡੀਓ ਹੋ ਰਿਹਾ ਵਾਇਰਲ, ਕਿਹਾ ‘ਜਦੋਂ ਕੰਧ ਚੋਂ ਇੱਕ-ਇੱਕ ਇੱਟ ਡਿੱਗਦੀ ਹੈ ਤਾਂ….’

written by Shaminder | October 19, 2022 04:55pm

ਗੁਰਪ੍ਰੀਤ ਘੁੱਗੀ (Gurpreet Ghuggi) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਗੁਰਪ੍ਰੀਤ ਘੁੱਗੀ ਪੰਜਾਬੀ ਭਾਸ਼ਾ ਦੇ ਉਚਾਰਨ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਅਦਾਕਾਰ ਗੁਰਪ੍ਰੀਤ ਘੁੱਗੀ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਅੱਜ ਕੱਲ੍ਹ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਪੜ੍ਹਾਉਣਾ ਹੀ ਨਹੀਂ ਆਉਂਦਾ ।

gurpreet ghuggi , image From instagram

ਹੋਰ ਪੜ੍ਹੋ : ਸਲਮਾਨ ਖ਼ਾਨ ਦੀ ਸਾਬਕਾ ਗਰਲ ਫ੍ਰੈਂਡ ਕਰਵਾ ਰਹੀ ਸੀ ਫੋਟੋਸ਼ੂਟ, ਅਚਾਨਕ ਪੰਛੀਆਂ ਨੇ ਕਰ ਦਿੱਤਾ ਹਮਲਾ, ਵੇਖੋ ਵੀਡੀਓ

ਕਿਉਂਕਿ ਅਧਿਆਪਕ ਜਦੋਂ ਬੱਚਿਆਂ ਨੂੰ ਗੁਰਮੁਖੀ ਦਾ ਸਬਕ ਪੜ੍ਹਾਉਂਦੇ ਹਨ ਤਾਂ (ਜ਼) ਬਿੰਦੀ ਨੂੰ ਜ਼ ਨਾ ਉਚਾਰ ਕੇ (ਜ )ਹੀ ਉਚਾਰਦੇ ਹਨ । ਜਿਸ ਕਾਰਨ ਬੱਚਿਆਂ ਨੂੰ ਇਸ ਬਿੰਦੀ ਦਾ ਫਰਕ ਹੀ ਸਾਰੀ ਉਮਰ ਪਤਾ ਨਹੀਂ ਲੱਗਦਾ ਅਤੇ ਉਹ ਹਮੇਸ਼ਾ ਹੀ ਗਲਤ ਉਚਾਰਨ ਕਰਦੇ ਹਨ ।

gurpreet ghuggi , Image Source : Instagram

ਹੋਰ ਪੜ੍ਹੋ : ਲਖਵਿੰਦਰ ਵਡਾਲੀ ਦਾ ਰੋਮਾਂਟਿਕ ਗੀਤ ‘ਚਾਂਦ’ ਹੋਇਆ ਰਿਲੀਜ਼,ਲਖਵਿੰਦਰ ਵਡਾਲੀ ਅਤੇ ਸੋਨੀਆ ਮਾਨ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ

ਇਸ ਦੇ ਨਾਲ ਹੀ ਉਹ ਇਸ ਵੀਡੀਓ ‘ਚ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਅੱਜ ਕੱਲ੍ਹ ਬੱਚੇ ਪੌੜੀ ਨੂੰ ਪੋੜੀ, ਕੌਲੀ ਨੂੰ ਕੋਲੀ, ਚੌਲ ਨੂੰ ਚੋਲ, ਕਣਕ ਨੂੰ ਕਨਕ ਉਚਾਰਦੇ ਹਨ ਅਤੇ ਫੌਜੀ ਨੂੰ ਫੋਜੀ ਉਚਾਰਨ ਕਰਦੇ ਹਨ । ਜਿਸ ਕਾਰਨ ਬੱਚੇ ਕਦੇ ਵੀ ਪੰਜਾਬੀ ਸਹੀ ਤਰੀਕੇ ਦੇ ਨਾਲ ਨਹੀਂ ਸਿੱਖ ਪਾਉਂਦੇ ।

jaswinder bhalla with gurpreet ghuggi

ਗੁਰਪ੍ਰੀਤ ਘੁੱਗੀ ਨੇ ਇਸ ਵੀਡੀਓ ‘ਚ ਪੰਜਾਬੀਆਂ ਨੂੰ ਆਪਣੀ ਭਾਸ਼ਾ ਨੂੰ ਸੰਭਾਲ ਕੇ ਰੱਖਣ ਦੀ ਨਸੀਹਤ ਵੀ ਦਿੱਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਦਿਨੋਂ ਦਿਨ ਪੰਜਾਬੀ ਭਾਸ਼ਾ ਚੋਂ ਕੁਝ ਸ਼ਬਦ ਗਾਇਬ ਹੁੰਦੇ ਜਾ ਰਹੇ ਹਨ ।ਇਹ ਨਾ ਸਮਝੋ ਕਿ ਇੱਕ ਸ਼ਬਦ ਜਾਂ ਇੱਕ ਮਾਤਰਾ ਦਾ ਨੁਕਸਾਨ ਹੋ ਰਿਹਾ ਹੈ ।ਜੇ ਇਮਾਰਤ ਦੀ ਇੱਕ-ਇੱਕ ਇੱਟ ਡਿੱਗਦੀ ਹੈ ਤਾਂ ਪੂਰੀ ਕੰਧ ਇੱਕ ਦਿਨ ਢਹਿ ਜਾਂਦੀ ਹੈ ਅਤੇ ਜੇ ਤੁਹਾਡੇ ਦੌਰ ‘ਚ ਇਹ ਕੰਧ ਡਿੱਗੀ ਤਾਂ ਸਮੇਂ ਨੇ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰਨਾ ।

ਵੀਡੀਓ ਵੇਖਣ ਦੇ ਲਈ ਇੱਥੇ ਕਲਿੱਕ ਕਰੋ :   https://www.facebook.com/reel/862492448469035?s=yWDuG2&fs=e

 

You may also like