'ਗਰੀਬ ਦਾ ਮੂੰਹ ਗੁਰੂ ਦੀ ਗੋਲਕ' ਗੁਰਪ੍ਰੀਤ ਘੁੱਗੀ ਵੱਲੋਂ ਕੀਤੇ ਗਏ ਇਸ ਕੰਮ ਦੀ ਹੋ ਰਹੀ ਹੈ ਤਾਰੀਫ਼, ਦੇਖੋ ਵੀਡੀਓ

Written by  Aaseen Khan   |  April 17th 2019 04:11 PM  |  Updated: April 17th 2019 04:11 PM

'ਗਰੀਬ ਦਾ ਮੂੰਹ ਗੁਰੂ ਦੀ ਗੋਲਕ' ਗੁਰਪ੍ਰੀਤ ਘੁੱਗੀ ਵੱਲੋਂ ਕੀਤੇ ਗਏ ਇਸ ਕੰਮ ਦੀ ਹੋ ਰਹੀ ਹੈ ਤਾਰੀਫ਼, ਦੇਖੋ ਵੀਡੀਓ

'ਗਰੀਬ ਦਾ ਮੂੰਹ ਗੁਰੂ ਦੀ ਗੋਲਕ' ਗੁਰਪ੍ਰੀਤ ਘੁੱਗੀ ਵੱਲੋਂ ਕੀਤੇ ਗਏ ਇਸ ਕੰਮ ਦੀ ਹੋ ਰਹੀ ਹੈ ਤਾਰੀਫ਼, ਦੇਖੋ ਵੀਡੀਓ : ਪੰਜਾਬੀ ਸਿਨੇਮਾ ਦਾ ਵੱਡਾ ਨਾਮ ਗੁਰਪ੍ਰੀਤ ਘੁੱਗੀ ਜਿੰਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਸਿਨੇਮਾਂ 'ਚ ਹੀ ਨਹੀਂ ਸਗੋਂ ਬਾਲੀਵੁੱਡ 'ਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਪਰ ਇੱਕ ਚੰਗੇ ਅਦਾਕਾਰ ਹੋਣ ਦੇ ਨਾਲ ਗੁਰਪ੍ਰੀਤ ਘੁੱਗੀ ਦਿਲ ਦੇ ਵੀ ਬਹੁਤ ਵਧੀਆ ਇਨਸਾਨ ਹਨ। ਜਿੱਥੇ ਵੀ ਉਹਨਾਂ ਦੇ ਨਜ਼ਰੀ ਕੋਈ ਚੰਗੀ ਚੀਜ਼ ਪੈਂਦੀ ਹੈ ਜਾਂ ਚੰਗਾ ਕੰਮ ਹੁੰਦਾ ਦਿਖਾਈ ਦਿੰਦਾ ਹੈ ਉਸ ਨੂੰ ਆਪਣੇ ਪ੍ਰਸ਼ੰਸ਼ਕਾਂ ਨਾਲ ਵੀ ਸਾਂਝਾ ਕਰਦੇ ਹਨ।

 

View this post on Instagram

 

? ssa ji

A post shared by Gurpreet Ghuggi (@ghuggigurpreet) on

ਅਜਿਹਾ ਹੋਇਆ ਹੈ ਉਹਨਾਂ ਦੇ ਸ਼ੂਟ ਦੌਰਾਨ ਜਿੱਥੇ ਪਾਰਕ 'ਚ ਇੱਕ ਔਰਤ ਹਰ ਰੋਜ਼ ਗਰੀਬ ਬੱਚਿਆਂ ਨੂੰ ਰੋਟੀ ਖਵਾਉਂਦੀ ਹੈ ਤੇ ਗੁਰਪ੍ਰੀਤ ਘੁੱਗੀ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਹ ਉੱਥੇ ਪਹੁੰਚ ਗਏ ਜਿਸ ਦਾ ਵੀਡੀਓ ਉਹਨਾਂ ਸ਼ੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ ਹੈ। ਇੰਨ੍ਹਾਂ ਹੀ ਨਹੀਂ ਸਗੋਂ ਉਹਨਾਂ ਬੱਚਿਆਂ ਨਾਲ ਬੈਠ ਖ਼ੁਦ ਪ੍ਰਸ਼ਾਦਾ ਵੀ ਛਕਿਆ। ਗੁਰਪ੍ਰੀਤ ਘੁੱਗੀ ਨੇ ਉਸ ਮਹਿਲਾ ਲਈ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ ਗਈ, ਅਤੇ ਉਹਨਾਂ ਵੱਲੋਂ ਕੀਤੇ ਜਾਂਦੇ ਇਸ ਨੇਕ ਕੰਮ ਦੀ ਸ਼ਲਾਘਾ ਵੀ ਕੀਤੀ।

ਹੋਰ ਵੇਖੋ : ਜਦੋਂ ਮਹਿੰਦਰ ਸਿੰਘ ਧੋਨੀ ਨਾਲ ਜੱਸੀ ਗਿੱਲ ਦੀ ਹੋਈ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਲਿਖਿਆ ਇਹ ਸੰਦੇਸ਼

 

View this post on Instagram

 

Greeb da muh Guru di golak

A post shared by Gurpreet Ghuggi (@ghuggigurpreet) on

ਗੁਰਪ੍ਰੀਤ ਘੁੱਗੀ ਨੇ ਇਸ ਵੀਡੀਓ ਨੂੰ ਸਾਂਝਾਂ ਕਰਦੇ ਹੋਏ ਵੀ ਲਿਖਿਆ ਹੈ ਕਿ 'ਗਰੀਬ ਦਾ ਮੂੰਹ ਗੁਰੂ ਦੀ ਗੋਲਕ'। ਗੁਰਪ੍ਰੀਤ ਘੁੱਗੀ ਇਸ ਤਰਾਂ ਆਪਣੇ ਪ੍ਰਸ਼ੰਸ਼ਕਾਂ ਨੂੰ ਵੀ ਅਜਿਹੇ ਨੇਕ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਗੁਰਪ੍ਰੀਤ ਘੁੱਗੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਐਮੀ ਵਿਰਕ ਹੋਰਾਂ ਨਾਲ ਫ਼ਿਲਮ 'ਮੁਕਲਾਵਾ' 'ਚ ਦਰਸ਼ਕਾਂ ਨੂੰ ਹਸਾਉਂਦੇ ਨਜ਼ਰ ਆਉਣਗੇ। 12 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਈ ਫ਼ਿਲਮ ਮੰਜੇ ਬਿਸਤਰੇ 2 'ਚ ਵੀ ਗੁਰਪ੍ਰੀਤ ਘੁੱਗੀ ਦੀ ਅਦਾਕਾਰੀ ਸਭ ਦਾ ਦਿਲ ਜਿੱਤ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network