ਗੁਰਪ੍ਰੀਤ ਮਾਨ ਦੀ ਆਵਾਜ਼ ‘ਚ ਪੀਟੀਸੀ ਪੰਜਾਬੀ ‘ਤੇ ਜਾਰੀ ਹੋਵੇਗਾ ਗੀਤ 'Silent Love'

written by Shaminder | February 23, 2021

ਪੀਟੀਸੀ ਰਿਕਾਰਡਜ਼ ਵੱਲੋਂ ਹਰ ਰੋਜ਼ ਨਵੇਂ ਤੋਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗੁਰਪ੍ਰੀਤ ਮਾਨ ਦੀ ਆਵਾਜ਼ ‘ਚ ਨਵਾਂ ਗੀਤ ‘ਸਾਈਲੈਂਟ ਲਵ’ ਰਿਲੀਜ਼ ਕੀਤਾ ਜਾਵੇਗਾ। silent love   ਹੋਰ ਪੜ੍ਹੋ : ਇੱਕ ਵਾਰ ਫਿਰ ਵਿਵਾਦ ਵਿੱਚ ਆਏ ਕਪਿਲ ਸ਼ਰਮਾ, ਪੱਤਰਕਾਰਾਂ ਨਾਲ ਕੀਤੀ ਬਦਸਲੂਕੀ
silent love   ਇਸ ਗੀਤ ਦੇ ਬੋਲ ਅਲਮਸਤ ਨੇ ਲਿਖੇ ਨੇ ਅਤੇ ਮਿਊਜ਼ਿਕ ਵੀ ਉਨ੍ਹਾਂ ਦਾ ਹੀ ਹੋਵੇਗਾ । ਇਸ ਗੀਤ ਨੂੰ ਤੁਸੀਂ ਪੀਟੀਸੀ ਰਿਕਾਰਡਜ਼, ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਸੁਣ ਸਕਦੇ ਹੋ ।ਇਸ ਗੀਤ ਦੇ ਟਾਈਟਲ ਤੋਂ ਸਪੱਸ਼ਟ ਹੈ ਕਿ ਇਹ ਗੀਤ ਰੋਮਾਂਟਿਕ ਗੀਤ ਹੋਵੇਗਾ । silent love ਸੋ ਤੁਸੀਂ ਵੀ ਨਵੇਂ-ਨਵੇਂ ਗੀਤ ਸੁਣਨਾ ਚਾਹੁੰਦੇ ਹੋ ਅਤੇ ਮਾਨਣਾ ਚਾਹੁੰਦੇ ਹੋ ਨਵੇਂ ਨਵੇਂ ਪ੍ਰੋਗਰਾਮ ਵੇਖਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਰਿਕਾਰਡਜ਼ ਵੱਲੋਂ ਕਈ ਗੀਤ ਵੱਖ-ਵੱਖ ਗਾਇਕਾਂ ਦੀਆਂ ਆਵਾਜ਼ਾਂ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।  

0 Comments
0

You may also like