ਗੁਰਸੇਵਕ ਮਾਨ ਨੇ ਆਪਣੇ ਇਸ ਭਰਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ, ਕਿਹਾ ਕਿਸ ਤਰ੍ਹਾਂ ਕੈਂਸਰ ਨਾਲ ਜੂਝਦੇ ਹੋਏ ਆਖਿਆ ਸੀ ਸੰਸਾਰ ਨੂੰ ਅਲਵਿਦਾ

Written by  Shaminder   |  June 08th 2020 11:05 AM  |  Updated: June 08th 2020 11:05 AM

ਗੁਰਸੇਵਕ ਮਾਨ ਨੇ ਆਪਣੇ ਇਸ ਭਰਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ, ਕਿਹਾ ਕਿਸ ਤਰ੍ਹਾਂ ਕੈਂਸਰ ਨਾਲ ਜੂਝਦੇ ਹੋਏ ਆਖਿਆ ਸੀ ਸੰਸਾਰ ਨੂੰ ਅਲਵਿਦਾ

ਗੁਰਸੇਵਕ ਮਾਨ ਨੇ ਆਪਣੇ ਭਰਾ ਦੀ ਬਰਸੀ ਦੇ ਮੌਕੇ ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੇ ਭਰਾ ਜਸਬੀਰ ਸਿੰਘ ਮਾਨ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ “8 ਜੂਨ 2013 ਨੂੰ ਅਸੀਂ ਆਪਣੇ ਪਿਆਰੇ ਭਰਾ ਜਸਬੀਰ ਸਿੰਘ ਮਾਨ ਨੂੰ ਗੁਆ ਦਿੱਤਾ ਸੀ, ਉਸ ਨੇ ਕੈਂਸਰ ਨਾਲ ਲੜਾਈ ਲੜੀ ਅਤੇ ਆਪਣੇ ਆਖਰੀ ਸਾਹ ਤੱਕ ਲੜਦਾ ਰਿਹਾ। ਇਹ ਉਹ ਸ਼ਖਸ ਸੀ ਜਿਸ ਨੇ ਜ਼ਿੰਦਗੀ ‘ਚ ਮੈਨੂੰ ਬਹੁਤ ਕੁਝ ਸਿਖਾਇਆ ।

https://www.instagram.com/p/CBKCxcPB-dq/

ਉਹ ਹਰ ਸੁੱਖ ਦੁੱਖ ਵੇਲੇ ਮੇਰੇ ਨਾਲ ਖੜਾ ਰਿਹਾ ਅਤੇ ਉਸੇ ਦੀ ਬਦੌਲਤ ਮੈਂ ਅੱਜ ਇਸ ਮੁਕਾਮ ‘ਤੇ ਹਾਂ, ਅਸੀਂ ਸਾਰੇ ਤੈਨੂੰ ਬਹੁਤ ਮਿਸ ਕਰਦੇ ਹਾਂ ਵੀਰੇ” । ਉਨ੍ਹਾਂ ਨੇ ਆਪਣੇ ਭਰਾ ਦੀ ਬਰਸੀ ਮੌਕੇ ਇਸ ਤਸਵੀਰ ਨੂੰ ਸਾਂਝਾ ਕੀਤਾ ਹੈ ।ਆਪਣੇ ਭਰਾ ਨੂੰ ਯਾਦ ਕਰਦੇ ਹੋਏ ਉਹ ਭਾਵੁਕ ਹੋ ਗਏ ।

https://www.instagram.com/p/CA40jHRgFp7/

ਗੁਰਸੇਵਕ ਮਾਨ ਇੱਕ ਪ੍ਰੋਫੈਸ਼ਨਲ ਪਾਇਲਟ ਦੇ ਤੌਰ ‘ਤੇ ਕੰਮ ਕਰ ਰਹੇ ਹਨ ਜਦੋਂਕਿ ਉਨ੍ਹਾਂ ਦਾ ਭਰਾ ਹਰਭਜਨ ਮਾਨ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਹੇ ਨੇ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਆਪਣਾ ਜਲਵਾ ਵਿਖਾ ਚੁੱਕੇ ਹਨ ।

https://www.instagram.com/p/B_BMLbiBBuC/

ਫ਼ਿਲਹਾਲ ਉਨ੍ਹਾਂ ਦੀ ਫ਼ਿਲਮ ‘ਪੀ.ਆਰ.’ ਆਉਣ ਵਾਲੀ ਹੈ । ਗਾਇਕੀ ‘ਚ ਗੁਰਸੇਵਕ ਮਾਨ ਦਾ ਭਤੀਜਾ ਅਵਕਾਸ਼ ਮਾਨ ਵੀ ਨਿੱਤਰ ਚੁੱਕਿਆ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network