ਮਹਾ ਪੁਰਖਾਂ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਣਾ ਦਿੰਦਾ ਹੈ ਕਨਵਰ ਗਰੇਵਾਲ ਦਾ ਇਹ ਨਵਾਂ ਗਾਣਾ 'ਗੁਰੂ –ਗੁਰੂ'  

written by Rupinder Kaler | April 11, 2019

ਸੂਫ਼ੀਆਨਾ ਰੰਗ ਵਿੱਚ ਰੰਗੇ ਗਾਇਕ ਕਨਵਰ ਗਰੇਵਾਲ ਦਾ ਨਵਾਂ ਗਾਣਾ ਗੁਰੂ ਗੁਰੂ ਰਿਲੀਜ਼ ਹੋ ਗਿਆ ਹੈ । ਕਨਵਰ ਗਰੇਵਾਲ ਦਾ ਇਹ ਗਾਣਾ ਉਹਨਾਂ ਦੇ ਪ੍ਰਸ਼ੰਸਕਾਂ ਨੰ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਦਾ ਟੀਜ਼ਰ ਸਾਹਮਣੇ ਆਇਆ ਸੀ ।ਕਨਵਰ ਗਰੇਵਾਲ ਨੇ ਇਸ ਗਾਣੇ ਵਿੱਚ ਗੁਰੂ ਰਵੀਦਾਸ ਜੀ ਦਾ ਗੁਣਗਾਣ ਕੀਤਾ ਹੈ ।

Kanwar Grewal’s Song Guru Guru Will Soothe Your Mind Kanwar Grewal’s Song Guru Guru Will Soothe Your Mind
ਗਾਣੇ ਦੀ ਗੱਲ ਕੀਤੀ ਜਾਵੇ ਤਾਂ ਕਨਵਰ ਗਰੇਵਾਲ ਦੀ ਅਵਾਜ਼ ਵਿੱਚ ਗਾਏ ਇਸ ਗਾਣੇ ਦਾ ਮਿਊਜ਼ਕ ਰੁਪਿਨ ਕਾਹਲੋਂ ਨੇ ਤਿਆਰ ਕੀਤਾ ਹੈ ।ਜਦੋਂ ਕਿ ਗਾਣੇ ਦਾ ਵੀਡਿਓ ਪ੍ਰਿੰਸ  ਨੇ ਤਿਆਰ ਕੀਤਾ ਹੈ । ਇਸ ਗਾਣੇ ਨੂੰ ਰੁਬਾਈ ਲੇਬਲ ਹੇਠ ਜਾਰੀ ਕੀਤਾ ਗਿਆ ਹੈ । ਇਸ ਗਾਣੇ ਨੂੰ ਲੋਕਾਂ ਨੇ ਏਨਾਂ ਪਸੰਦ ਕੀਤਾ ਹੈ ਕਿ ਇੱਕ ਦਿਨ ਵਿੱਚ ਹੀ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਗਈ ਹੈ । https://www.youtube.com/watch?time_continue=175&v=JbuElN4lLpU ਕਨਵਰ ਗਰੇਵਾਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਹਰ ਗਾਣਾ ਰੂਹਾਨੀ ਹੁੰਦਾ ਹੈ ਜਿਸ ਨੂੰ ਸੁਣਕੇ ਰੁਹਾਨੀ ਸਕੂਨ ਮਿਲਦਾ ਹੈ । ਕਨਵਰ ਗਰੇਵਾਲ ਪੀਟੀਸੀ ਨੈੱਟਵਰਕ ਦੇ ਚੈਨਲ ਤੇ ਲਾਈਵ ਪ੍ਰਫਾਰਮੈਂਸ ਵੀ ਦੇ ਚੁੱਕੇ ਹਨ । ਉਹਨਾਂ ਦੀ ਵੀਡਿਓ ਪੀਟੀਸੀ ਪੰਜਾਬੀ ਗੋਲਡ ਦੇ ਯੂਟਿਊਬ 'ਤੇ ਦੇਖੀਆਂ ਜਾ ਸਕਦੀਆਂ ਹਨ । https://www.youtube.com/watch?v=0qDuRdvzRec

0 Comments
0

You may also like