ਲਾਕਡਾਊਨ ਦੌਰਾਨ ਇੱਕ ਔਰਤ ਲਈ ਮਸੀਹਾ ਬਣੇ ਗੁਰੂ ਰੰਧਾਵਾ ਤੇ ਬੱਬੂ ਮਾਨ ਨੇ ਦਿੱਤਾ ਖ਼ਾਸ ਸੁਨੇਹਾ

written by Rupinder Kaler | April 06, 2020

ਕੋਰੋਨਾਵਾਇਰਸ ਕਰਕੇ ਪੂਰੀ ਦੁਨੀਆ ਵਿੱਚ ਲਾਕਡਾਊਨ ਹੈ । ਇਸ ਲਾਕਡਾਊਨ ਕਰਕੇ ਲੋਕਾਂ ਦਾ ਜਨਜੀਵਨ ਪੂਰੀ ਤਰ੍ਹਾਂ ਅਸਤ-ਵਿਆਸਤ ਹੋ ਗਿਆ ਹੈ, ਖ਼ਾਸ ਕਰਕੇ ਦਿਹਾੜੀ ਮਜ਼ਦੂਰਾਂ ਦਾ। ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਲਈ ਬਾਲੀਵੁੱਡ ਤੇ ਪਾਲੀਵੁੱਡ ਦੇ ਸਿਤਾਰੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਤੇ ਹਰ ਕੋਈ ਆਪੋ-ਆਪਣਾ ਯੋਗਦਾਨ ਦੇ ਰਿਹਾ ਹੈ। ਕੁਝ ਦਿਨ ਪਹਿਲਾਂ ਲਾਕਡਾਊਨ ‘ਚ ਪ੍ਰੇਸ਼ਾਨ ਇੱਕ ਮਹਿਲਾ ਨੇ ਸੋਸ਼ਲ ਮੀਡੀਆ 'ਤੇ ਮਦਦ ਮੰਗੀ। ਅਫਸਾਨਾ ਬੇਗਮ ਨਾਂ ਦੀ ਇਸ ਮਹਿਲਾ ਨੇ ਸੋਸ਼ਲ ਮੀਡੀਆ ‘ਤੇ ਹੱਡਬੀਤੀ ਦੱਸੀ। [embed]https://www.instagram.com/p/B-R4s8dH3nU/[/embed] ਇਸ ਤੋਂ ਬਾਅਦ ਪੰਜਾਬੀ-ਬਾਲੀਵੁੱਡ ਸਿੰਗਰ ਗੁਰੂ ਰੰਧਾਵਾ ਨੇ ਉਸ ਦੀ ਮਦਦ ਕਰਨ ਦਾ ਵਾਅਦਾ ਕੀਤਾ। ਜੀ ਹਾਂ, ਗੁਰੂ ਨੇ ਮਹਿਲਾ ਨੂੰ ਮਹੀਨੇ ਦਾ ਰਾਸ਼ਨ ‘ਤੇ ਖਾਣਾ ਦੇਣ ਦਾ ਐਲਾਨ ਕੀਤਾ ਹੈ। ਉਧਰ ਦੂਜੇ ਪਾਸੇ ਪੰਜਾਬੀ ਗਾਇਕ ਬੱਬੂ ਮਾਨ ਆਪਣੇ ਗੀਤਾਂ ਨਾਲ ਜਿੱਥੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ ਉੱਥੇਂ ਇਸ ਨਾਮੁਰਾਦ ਬੀਮਾਰੀ ਤੋਂ ਜਾਗਰੂਕ ਵੀ ਕਰ ਰਹੇ ਹਨ । [embed]https://www.instagram.com/p/B-XZIc_g6YC/[/embed] https://www.instagram.com/p/B-SacP_gKB3/

0 Comments
0

You may also like