ਗੁਰੂ ਰੰਧਾਵਾ ਤੋਂ ਲੈ ਕੇ ਅਮਿਤਾਭ ਬੱਚਨ ਤੇ ਕਈ ਹੋਰ ਸਿਤਾਰਿਆਂ ਨੇ Father's Day ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ

written by Lajwinder kaur | June 21, 2020

ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਫਾਦਰਸ ਡੇਅ ਸੈਲੀਬਰੇਟ ਕੀਤਾ ਜਾਂਦਾ ਹੈ । ਇਸ ਵਾਰ 21 ਜੂਨ ਨੂੰ ਪਿਤਾ ਦਿਵਸ ਮਨਾਇਆ ਜਾ ਰਿਹਾ ਹੈ । ਜਿਸਦੇ ਚੱਲਦੇ ਸੋਸ਼ਲ ਮੀਡੀਆ ਉੱਤੇ ਫਾਦਰਸ ਡੇਅ ਟਰੈਂਡ ਕਰ ਰਿਹਾ ਹੈ । ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਕਈ ਸਿਤਾਰੇ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਦੇ ਰਾਹੀਂ ਦਰਸ਼ਕਾਂ ਨੂੰ ਵੀ ਫਾਦਰਸ ਡੇਅ ਦੀਆਂ ਵਧਾਈਆਂ ਦਿੱਤੀਆਂ ਨੇ ।

Vote for your favourite : https://www.ptcpunjabi.co.in/voting/

ਆਮ ਲੋਕਾਂ ਵਾਂਗ ਪੰਜਾਬੀ ਕਲਾਕਾਰਾਂ ‘ਚ ਵੀ ਇਸ ਦਿਨ ਨੂੰ ਲੈ ਕੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ । ਇਸ ਖ਼ਾਸ ਮੌਕੇ ਉੱਤੇ ਮਨੋਰੰਜਨ ਜਗਤ ਦੀਆਂ ਨਾਮੀ ਹਸਤੀਆਂ ਨੇ ਆਪੋ-ਆਪਣੇ ਪਿਤਾ ਨੂੰ ਮੁਬਾਰਕਾਂ ਦਿੰਦੇ ਹੋਏ ਪਿਆਰ ਭਰੇ ਸੁਨੇਹੇ ਲਿਖੇ ਨੇ ।

ਗੁਰੂ ਰੰਧਾਵਾ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਪਿਤਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਸਭ ਨੂੰ ਪਿਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਨੇ ਤੇ ਨਾਲ ਹੀ ਲਿਖਿਆ ਹੈ ਕਿ ਡੈਡੀ ਤੁਹਾਡਾ ਧੰਨਵਾਦ ਜੋ ਕੁਝ ਅੱਜ ਮੈਂ ਹਾਂ ਸਭ ਤੁਹਾਡੇ ਕਰਕੇ ਹੀ ਹਾਂ ।

ਪੰਜਾਬੀ ਗਾਇਕ ਕਮਲ ਖ਼ਾਨ ਨੇ ਵੀ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਪਰਮਾਤਮਾ  ਚੰਗੀ ਸਿਹਤ, ਖੁਸ਼ੀਆਂ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ’

ਉਧਰ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਆਪਣੇ ਪਿਤਾ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਜ਼ਿੰਦਗੀ ‘ਚ ਵਧੀਆ ਗੱਲਾਂ ਸਿਖਾਉਣ ਲਈ ਧੰਨਵਾਦ ਕੀਤਾ ਹੈ ।

ਇਸ ਤੋਂ ਇਲਾਵਾ ਅਮਿਤਾਭ ਬੱਚਨ ,ਦਿਲਜੋਤ, ਪਲਵੀ ਗਾਬਾ,  ਮੀਰਾ ਕਪੂਰ, ਰਾਜ ਕੁੰਦਰਾ, ਅਜੇ ਦੇਵਗਨ ਤੇ ਕਈ ਹੋਰ ਸਿਤਾਰਿਆਂ ਨੇ ਫਾਦਰਸ ਡੇਅ ‘ਤੇ ਪੋਸਟ ਪਾ ਕੇ ਵਿਸ਼ ਕੀਤਾ ਹੈ ।

You may also like