ਗੁਰੂ ਰੰਧਾਵਾ ਅਤੇ ਨੇਹਾ ਕੱਕੜ ਲੈ ਕੇ ਆ ਰਹੇ ਹਨ ਨਵਾਂ ਗਾਣਾ, ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ

written by Rupinder Kaler | February 27, 2021

ਗੁਰੂ ਰੰਧਾਵਾ ਅਤੇ ਨੇਹਾ ਕੱਕੜ ਛੇਤੀ ਹੀ ਆਪਣੇ ਪ੍ਰਸ਼ੰਸਕਾਂ ਲਈ ਨਵਾਂ ਗਾਣਾ ਲੈ ਕੇ ਆ ਰਹੇ ਹਨ । ਜਿਸ ਦੀ ਜਾਣਕਾਰੀ ਮਿਊਜ਼ਿਕ ਇੰਡਸਟਰੀ ਦੇ ਦੋਹਾਂ ਸਿਤਾਰਿਆਂ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ । ਦੋਹਾਂ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਪ੍ਰੋਫਾਈਲਸ ਉੱਤੇ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Image from guru randhawa's instagram

ਹੋਰ ਪੜ੍ਹੋ :

ਨੌਦੀਪ ਕੌਰ ਜੇਲ੍ਹ ਚੋਂ ਆਈ ਬਾਹਰ, ਖਾਲਸਾ ਏਡ ਨੇ ਨੌਦੀਪ ‘ਤੇ ਹੋਏ ਤਸ਼ਦੱਦ ਦੀ ਕੀਤੀ ਨਿਖੇਧੀ

Image from guru randhawa's instagram

ਨੇਹਾ ਤੇ ਗੁਰੂ ਰੰਧਾਵਾ ਇਹ ਰੋਮਾਂਟਿਕ ਟਰੈਕ ਇਕੱਠੇ ਲੈ ਕੇ ਆ ਰਹੇ ਹਨ। ਜਿਸਦਾ ਸਿਰਲੇਖ ਹੈ 'ਔਰ ਪਿਆਰ ਕਰਨਾ ਹੈ'। ਇਹ ਗਾਣਾ ਸਚੇਤ -ਪਰੰਪਰਾ ਵਲੋਂ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਗੁਰੂ ਰੰਧਾਵਾ ਅਤੇ ਨੇਹਾ ਕੱਕੜ ਦੇ ਪਿਛਲੇ ਗਾਣੇ 'ਮੋਰਨੀ ਬਣਕੇ' ਖੂਬ ਹਿੱਟ ਹੋਇਆ ਸੀ ।

Image from guru randhawa's instagram

ਇਹ ਜੋੜੀ ਹੁਣ ਸਈਦ ਕਾਦਰੀ ਵਲੋਂ ਲਿਖੇ ਗੀਤ ਵਿੱਚ ਜਲਦੀ ਦਿਖਾਈ ਦੇਣ ਵਾਲੀ ਹੈ । ਦੋਹਾਂ ਦੇ ਪ੍ਰਸ਼ੰਸਕ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ । ਇਸ ਗੀਤਾ ਦਾ ਵੀਡੀਓ ਅਰਵਿੰਦਰ ਖਹਿਰਾ ਵਲੋਂ ਨਿਰਦੇਸ਼ਤ ਕੀਤਾ ਜਾ ਰਿਹਾ ਹੈ ।

0 Comments
0

You may also like