ਗੁਰੂ ਰੰਧਾਵਾ ਤੇ ਪਿਟਬੁਲ ਦੀ ਜੁਗਲਬੰਦੀ ਆ ਰਹੀ ਹੈ ਦਰਸ਼ਕਾਂ ਨੂੰ ਪਸੰਦ, ਟੁੱਟਣਗੇ ਕਈ ਰਿਕਾਰਡਸ, ਦੇਖੋ ਵੀਡੀਓ

Written by  Lajwinder kaur   |  April 19th 2019 10:30 AM  |  Updated: April 19th 2019 10:39 AM

ਗੁਰੂ ਰੰਧਾਵਾ ਤੇ ਪਿਟਬੁਲ ਦੀ ਜੁਗਲਬੰਦੀ ਆ ਰਹੀ ਹੈ ਦਰਸ਼ਕਾਂ ਨੂੰ ਪਸੰਦ, ਟੁੱਟਣਗੇ ਕਈ ਰਿਕਾਰਡਸ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੀ ਸ਼ਾਨ ਗੁਰੂ ਰੰਧਾਵਾ ਜੋ ਕਿ ਆਪਣਾ ਨਵਾਂ ਗੀਤ ਸਲੋਲੀ ਸਲੋਲੀ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਏ ਹਨ। ਇਸ ਗੀਤ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ ਅਮਰੀਕਾ ਦੇ ਪ੍ਰਸਿੱਧ ਰੈਪਰ ਪਿਟਬੁੱਲ ਨੇ। ਦੋਵਾਂ ਦੀ ਜੋੜੀ ਪ੍ਰਸ਼ੰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਪਲ ਹੋਏ ਹਨ ਤੇ ਗੀਤ ਦੇ ਲਗਾਤਾਰ ਵਿਊਜ਼ ਵੱਧ ਰਹੇ ਹਨ।

ਹੋਰ ਵੇਖੋ:ਪੰਜਾਬੀ ਗਾਇਕ ‘ਦੁਰਗਾ ਰੰਗੀਲਾ’ ਦੇ ਨਾਮ ਨਾਲ ਕਿਵੇਂ ਲੱਗਿਆ ਰੰਗੀਲਾ, ਦੇਖੋ ਵੀਡੀਓ

ਸਲੋਲੀ ਸਲੋਲੀ ਗੀਤ ਦੇ ਬੋਲ ਖ਼ੁਦ ਗੁਰੂ ਰੰਧਾਵਾ ਤੇ ਪਿਟਬੁਲ ਨੇ ਮਿਲ ਕੇ ਲਿਖੇ ਹਨ ਅਤੇ ਮਿਊਜ਼ਿਕ Dj Shadow, BlackOut, DJ Money Willz, Vee Music, MKSHFT ਨੇ ਦਿੱਤਾ ਹੈ। ਗੁਰੂ ਰੰਧਾਵਾ ਤੇ ਪਿਟਬੁਲ ਦੇ ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਵੀਡੀਓ ਨੂੰ ਡਾਇਰੈਕਟਰ ਗਿਫ਼ਟੀ ਨੇ ਤਿਆਰ ਕੀਤਾ ਹੈ।

ਗੁਰੂ ਰੰਧਾਵਾ ਦੀ ਆਵਾਜ਼ ਦਾ ਜਾਦੂ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ 'ਚ ਪੂਰਾ ਚੱਲਦਾ ਹੈ। ਇਸ ਤੋਂ ਪਹਿਲਾਂ ਉਹ ਕਈ ਸੁਪਰ ਹਿੱਟ ਗੀਤ ਜਿਵੇਂ ਹਾਈਰੇਟਡ ਗੱਭਰੂ, ਲਾਹੌਰ, ਸੂਟ ਸੂਟ, ਪਟੋਲਾ, ਮੇਡ ਇਨ ਇੰਡੀਆ, ਇਸ਼ਾਰੇ ਤੇਰੇ ਆਦਿ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network