ਪਿਟਬੁੱਲ ਨਾਲ ਗੁਰੂ ਰੰਧਾਵਾ ਦਾ ਗੀਤ ਜਲਦ ਹੋਵੇਗਾ ਰਿਲੀਜ਼, ਪੋਸਟਰ ਆਇਆ ਸਾਹਮਣੇ

Written by  Aaseen Khan   |  April 12th 2019 02:19 PM  |  Updated: April 12th 2019 03:03 PM

ਪਿਟਬੁੱਲ ਨਾਲ ਗੁਰੂ ਰੰਧਾਵਾ ਦਾ ਗੀਤ ਜਲਦ ਹੋਵੇਗਾ ਰਿਲੀਜ਼, ਪੋਸਟਰ ਆਇਆ ਸਾਹਮਣੇ

ਪਿਟਬੁੱਲ ਨਾਲ ਗੁਰੂ ਰੰਧਾਵਾ ਦਾ ਗੀਤ ਜਲਦ ਹੋਵੇਗਾ ਰਿਲੀਜ਼, ਪੋਸਟਰ ਆਇਆ ਸਾਹਮਣੇ : ਗੁਰੂ ਰੰਧਾਵਾ ਜਿੰਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਅੱਜ ਪੂਰੀ ਦੁਨੀਆਂ 'ਚ ਉਹ ਪੰਜਾਬੀ ਸੰਗੀਤ ਅਤੇ ਗਾਣਿਆਂ ਨੂੰ ਪਹੁੰਚਾ ਚੁੱਕੇ ਹਨ। ਬਾਲੀਵੁੱਡ 'ਚ ਵੀ ਵੱਡਾ ਨਾਮ ਬਣ ਚੁੱਕੇ ਗੁਰੂ ਰੰਧਾਵਾ ਹੁਣ ਹਾਲੀਵੁੱਡ ਤੱਕ ਵੀ ਪਹੁੰਚ ਕਰਨ ਜਾ ਰਹੇ ਹਨ। ਜੀ ਹਾਂ ਗੁਰੂ ਰੰਧਾਵਾ ਅਮਰੀਕਾ ਦੇ ਸਿੰਗਰ ਪਿਟਬੁੱਲ ਨਾਲ ਗੀਤ ਲੈ ਕੇ ਆ ਰਹੇ ਹਨ ਜਿਸ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਗਾਣੇ ਦਾ ਨਾਮ ਹੈ 'ਸਲੋਲੀ ਸਲੋਲੀ' ਜਿਹੜਾ 19 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਅਮਰੀਕਾ ਦੇ ਗਾਇਕ ਪਿਟਬੁੱਲ ਨਾਲ ਗੁਰੂ ਰੰਧਾਵਾ ਦਾ ਇਹ ਗੀਤ ਟੀ ਸੀਰੀਜ਼ ਦੇ ਲੇਬਲ ਨਾਲ ਰਿਲੀਜ਼ ਹੋਣ ਜਾ ਰਿਹਾ ਹੈ। ਗੁਰੂ ਰੰਧਾਵਾ ਦੇ ਇਸ ਗੀਤ ਦਾ ਪ੍ਰਸ਼ੰਸ਼ਕਾਂ ਵੱਲੋਂ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਗੁਰੂ ਰੰਧਾਵਾ ਭਾਰਤ ਦੇ ਵੱਡੇ ਗਾਇਕਾਂ 'ਚ ਆਉਂਦੇ ਹਨ। ਉਹਨਾਂ ਦੇ ਕਈ ਗੀਤ ਯੂ ਟਿਊਬ 'ਤੇ ਭਾਰਤ ਦੇ ਸਭ ਤੋਂ ਵੱਧ ਦੇਖਣ ਵਾਲੇ ਗੀਤਾਂ 'ਚ ਆਉਂਦੇ ਹਨ।

ਹੋਰ ਵੇਖੋ : ਗੈਰੀ ਸੰਧੂ ਨੇ ਕੌਰ ਬੀ ਨਾਲ ਗਾਏ ਗੀਤ 'ਦੁਆਬੇ ਵਾਲਾ' ਦੇ ਕੁਝ ਬੋਲ ਕੀਤੇ ਸਾਂਝੇ, ਦੇਖੋ ਵੀਡੀਓ

ਗੁਰੂ ਰੰਧਾਵਾ ਦਾ ਗੀਤ 'ਹਾਈਰੇਟਡ ਗੱਭਰੂ' ਨੂੰ ਯੂ ਟਿਊਬ 'ਤੇ 680 ਮਿਲੀਅਨ ਵਿਊਜ਼ ਹੋ ਚੁੱਕੇ ਹਨ। ਇਸੇ ਤਰਾਂ ਲਾਹੌਰ ਗੀਤ ਨੂੰ 708 ਮਿਲੀਅਨ, ਸੂਟ ਗੀਤ ਨੂੰ 331 ਮਿਲੀਅਨ, ਅਤੇ ਗੀਤ ਮੇਡ ਇਨ ਇੰਡੀਆ ਨੂੰ 400 ਮਿਲੀਅਨ ਦੇ ਕਰੀਬ ਵਿਊਜ਼ ਹੋ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network