ਗੁਰੂ ਰੰਧਾਵਾ ਨੇ ਲਈ ਨਵੀਂ ‘ਲੈਂਬਰਗਿਨੀ’ ਕਾਰ, ਕੀਤਾ ਪਰਮਾਤਮਾ,ਮਾਪਿਆਂ ਤੇ ਫੈਨਜ਼ ਦਾ ਧੰਨਵਾਦ, ਪੰਜਾਬੀ ਕਲਾਕਾਰ ਤੇ ਫੈਨਜ਼ ਮੈਸੇਜਾਂ ਰਾਹੀਂ ਦੇ ਰਹੇ ਨੇ ਵਧਾਈਆਂ

written by Lajwinder kaur | November 29, 2019

ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਲਈ ਨਵੀਂ ਲੈਂਬਰਗਿਨੀ (Lamborghini) ਕਾਰ ਲੈ ਲਈ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਨਵੀਂ ਕਾਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਅੱਜ ਤੋਂ ਨਵੀਂ ਸਵਾਰੀ Lamborghini Gallardo..ਧੰਨਵਾਦ ਪਰਮਾਤਮਾ, ਮੇਰੇ ਮਾਤਾ-ਪਿਤਾ,ਮੇਰਾ ਭਰਾ, ਮੇਰੀ ਟੀਮ, ਤੇ ਮੇਰੇ ਸਾਰੇ ਹੀ ਫੈਨਜ਼ ਤੇ ਮੇਰੇ ਦੋਸਤ ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਵਿਚ ਸਭ ਕੁਝ ਪ੍ਰਾਪਤ ਕਰਨ ਦੇ ਸਮਰੱਥ ਬਣਾਉਣ ਲਈ..ਨਾਲ ਇਸ ਨਵੇਂ ਖਿਡੌਣ ਲਈ ਵੀ...’

ਹੋਰ ਵੇਖੋ:ਦਿਲਪ੍ਰੀਤ ਢਿੱਲੋਂ ਤੇ ਮੈਂਡੀ ਤੱਖਰ ਦੀ ਨਵੀਂ ਫ਼ਿਲਮ ‘ਮੇਰਾ ਵਿਆਹ ਕਰਾਦੋ’ ਦਾ ਸ਼ੂਟ ਹੋਇਆ ਸ਼ੁਰੂ

ਇਸ ਪੋਸਟ ਤੋਂ ਬਾਅਦ ਫੈਨਜ਼ ਤੇ ਪੰਜਾਬੀ ਕਲਾਕਾਰਾਂ ਦੇ ਮੁਬਾਰਕਾਂ ਵਾਲੇ ਮੈਸੇਜਾਂ ਦੀ ਝੜੀ ਲਗਾ ਦਿੱਤੀ ਹੈ। ਇਸ ਪੋਸਟ ਉੱਤੇ ਹਜ਼ਾਰਾਂ ਦੀ ਗਿਣਤੀ 'ਚ ਕਮੈਂਟਸ ਆ ਚੁੱਕੇ ਨੇ ਤੇ ਦੋ ਲੱਖ ਵੱਧ ਲਾਈਕਸ ਮਿਲ ਚੁੱਕੇ ਹਨ।

You may also like