ਗੁਰੂ ਰੰਧਾਵਾ ਨੇ ਰਚਿਆ ਇਤਿਹਾਸ, ਲਾਈਵ ਸ਼ੋਅ ਦੇਖਣ ਲਈ ਇਕੱਠੇ ਹੋਏ ਲੱਖਾਂ ਲੋਕ,ਬਣਾਇਆ ਰਿਕਾਰਡ

Written by  Aaseen Khan   |  October 23rd 2019 05:27 PM  |  Updated: October 23rd 2019 05:27 PM

ਗੁਰੂ ਰੰਧਾਵਾ ਨੇ ਰਚਿਆ ਇਤਿਹਾਸ, ਲਾਈਵ ਸ਼ੋਅ ਦੇਖਣ ਲਈ ਇਕੱਠੇ ਹੋਏ ਲੱਖਾਂ ਲੋਕ,ਬਣਾਇਆ ਰਿਕਾਰਡ

ਗੁਰੂ ਰੰਧਾਵਾ ਜਿਹੜੇ ਕਿਸੇ ਪਹਿਚਾਣ ਦੇ ਮਹੁਤਾਜ ਨਹੀਂ ਹਨ। ਭਾਰਤ ਦੇ ਸਭ ਤੋਂ ਵੱਧ ਹਿੱਟ ਅਤੇ ਯੂ ਟਿਊਬ 'ਤੇ ਸਭ ਤੋਂ ਵੱਧ ਵਿਊਜ਼ ਵਾਲੇ ਗਾਣਿਆਂ 'ਚ ਗੁਰੂ ਰੰਧਾਵਾ ਦੇ ਕਈ ਗੀਤ ਸ਼ਾਮਿਲ ਹੋ ਚੁੱਕੇ ਹਨ। ਹੁਣ ਗੁਰੂ ਰੰਧਾਵਾ ਨੇ ਇੱਕ ਹੋਰ ਇਤਿਹਾਸ ਰਚਿਆ ਹੈ ਜਿਸ ਦੀ ਜਾਣਕਾਰੀ ਉਹਨਾਂ ਇੱਕ ਵੀਡੀਓ ਪੋਸਟ ਕਰਕੇ ਦਿੱਤੀ ਹੈ। ਗੁਰੂ ਰੰਧਾਵਾ ਨੇ ਇਸ ਪੋਸਟ 'ਚ ਦਾਅਵਾ ਕੀਤਾ ਹੈ ਕਿ ਭਾਰਤ 'ਚ ਏਨੀ ਵੱਡੀ ਗਿਣਤੀ 'ਚ ਪਹਿਲੀ ਵਾਰ ਦਰਸ਼ਕ ਕੋਈ ਲਾਈਵ ਸ਼ੋਅ ਦੇਖਣ ਲਈ ਇਕੱਠੇ ਹੋਏ ਹਨ।

ਗੁਰੂ ਰੰਧਾਵਾ ਨੇ ਕੈਪਸ਼ਨ 'ਚ ਲਿਖਿਆ,'1.25 ਲੱਖ ਤੋਂ ਵੱਧ ਲੋਕ ਮੇਰੀ ਲਾਈਵ ਪਰਫਾਰਮੈਂਸ ਦੇਖਣ ਲਈ ਰਾਜਸਥਾਨ ਦੇ ਕੋਟਾ 'ਚ ਇਕੱਠੇ ਹੋਏ ਅਤੇ ਇਹ ਇੱਕ ਰਿਕਾਰਡ ਹੈ ਜਦੋਂ ਕੋਈ ਲਾਈਵ ਸ਼ੋਅ ਦੇਖਣ ਲਈ ਭਾਰਤ 'ਚ ਏਨੀ ਵੱਡੀ ਗਿਣਤੀ 'ਚ ਦਰਸ਼ਕ ਇਕੱਠੇ ਹੋਏ ਹਨ। ਇਤਿਹਾਸ ਬਣ ਚੁੱਕਿਆ ਹੈ। ਹਰ ਕਿਸੇ ਦਾ ਆਉਣ ਲਈ ਬਹੁਤ ਧੰਨਵਾਦ।

ਹੋਰ ਵੇਖੋ  :ਗੁਰੂ ਰੰਧਾਵਾ ਨੇ ਬੱਬੂ ਮਾਨ ਨਾਲ ਤਸਵੀਰ ਸਾਂਝੀ ਕਰ ਕਿਹਾ ਕੁਝ ਅਜਿਹਾ ਕਿ ਰਣਜੀਤ ਬਾਵਾ ਤੇ ਬੰਟੀ ਬੈਂਸ ਨੇ ਵੀ ਕੀਤੇ ਕਮੈਂਟ

 

View this post on Instagram

 

❤️❤️❤️

A post shared by Guru Randhawa (@gururandhawa) on

ਦੱਸ ਦੱਸੀਏ ਗੁਰੂ ਰੰਧਾਵਾ ਜਿੰਨ੍ਹਾਂ ਨੇ ਪੰਜਾਬੀ ਸੰਗੀਤ ਤੋਂ ਸ਼ੁਰੂਆਤ ਕਰ ਬਾਲੀਵੁੱਡ ਅਤੇ ਦੁਨੀਆ ਭਰ ਦੇ ਵੱਡੇ ਗਾਇਕਾਂ ਦੀ ਲਿਸਟ 'ਚ ਆਪਣਾ ਨਾਮ ਸ਼ੁਮਾਰ ਕੀਤਾ ਹੈ। ਗੁਰੂ ਰੰਧਾਵਾ ਅੰਤਰਰਾਸ਼ਟਰੀ ਸਟਾਰ ਪਿਟਬੁਲ ਨਾਲ ਵੀ ਗਾਣਾ ਕਰ ਚੁੱਕੇ ਹਨ ਜਿਹੜਾ ਗੋਲਬਲੀ ਹਿੱਟ ਸਾਬਿਤ ਹੋਇਆ ਹੈ। ਹੁਣ ਇਹ ਰਿਕਾਰਡ ਉਹਨਾਂ ਦੀ ਇੱਕ ਹੋਰ ਉਪਲਬਧੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network