ਕੀ ਤੁਸੀਂ ਵੀ ਕਰ ਰਹੇ ਹੋ ਗੁਰੂ ਰੰਧਾਵਾ ਦੇ ਗੀਤ ਦੀ ਉਡੀਕ? ਜਾਰੀ ਹੋ ਗਈ ਹੈ ਪਹਿਲੀ ਝਲਕ

Written by  Gourav Kochhar   |  April 13th 2018 11:56 AM  |  Updated: April 13th 2018 11:56 AM

ਕੀ ਤੁਸੀਂ ਵੀ ਕਰ ਰਹੇ ਹੋ ਗੁਰੂ ਰੰਧਾਵਾ ਦੇ ਗੀਤ ਦੀ ਉਡੀਕ? ਜਾਰੀ ਹੋ ਗਈ ਹੈ ਪਹਿਲੀ ਝਲਕ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਵਿਚ ਵੀ ਜੇਕਰ ਕਿਸੀ ਪੁਜਾਬੀ ਗਾਇਕ ਦੀ ਚੜਾਈ ਹੈ ਤਾਂ ਉਹ ਹੈ ਗੁਰੂ ਰੰਧਾਵਾ | ਗੁਰੂ ਦੇ ਗੀਤ ਲਾਹੌਰ ਦਾ ਚਾਅ ਅਜੇ ਤੱਕ ਲੋਕਾਂ ਦੇ ਸਿਰ ਉੱਤੇ ਚੜ੍ਹਿਆ ਹੋਇਆ ਹੈ | ਕੋਈ ਵੀ ਵਿਆਹ, ਪਾਰਟੀ ਜਾਂ ਕਿਸੀ ਤਰਾਂ ਦੀ ਵੀ ਖੁਸ਼ੀ ਵਾਲਾ ਪ੍ਰੋਗਰਾਮ ਹੋਵੇ ਉਥੇ ਲਾਹੌਰ ਗੀਤ ਤਾਂ ਅਕਸਰ ਸੁਨਣ ਨੂੰ ਮਿਲ ਹੀ ਜਾਣਦਾ ਹੈ | ਆਪਣੇ ਕਮਾਲ ਦੇ ਗੀਤ ਸੂਟ ਸੂਟ, ਮੇਰੀ ਰਾਣੀ, ਪਟੋਲਾ ਤੇ ਨਾਲ ਹੀ ਸੋਨੂ ਕੇ ਟੀਟੂ ਕੀ ਸਵੀਟੀ ਦਾ ਕੌਣ ਨੱਚਦੀ ਗੀਤ ਨਾਲ ਗੁਰੂ ਰੰਧਾਵਾ ਨੇ ਸਾਰੀ ਦੁਨੀਆ ਵਿਚ ਵਾਹ-ਵਾਹ ਖੱਟੀ ਹੈ | ਤੇ ਹੁਣ ਉਹ ਇਕ ਵਾਰ ਫਿਰ ਵਾਪਿਸ ਆਏ ਹਨ ਆਪਣੇ ਨਵੇਂ ਟਰੈਕ ਦੇ ਨਾਲ ਜਿਸਦਾ ਨਾਮ ਹੈ ਰਾਤ ਕਮਾਲ ਹੈ |

guru randhawa

ਗੁਰੂ ਰੰਧਾਵਾ ਦੇ ਇਸ ਗੀਤ ਤੋਂ ਦੋ ਭੈਣਾਂ ਵੀ ਫ਼ੀਚਰ ਕਰ ਰਹੀਆਂ ਹਨ ਜਿਨ੍ਹਾਂ ਦਾ ਨਾਮ ਹੈ ਖੁਸ਼ਾਲੀ ਕੁਮਾਰ ਅਤੇ ਤੁਲਸੀ ਕੁਮਾਰ | ਗੁਰੂ ਰੰਧਾਵਾ ਨੇ ਕਲ ਆਪਣੀ ਸੋਸ਼ਲ ਨੇਟਵਰਕਿੰਗ ਸਾਈਟ ਤੇ ਇਸ ਗੀਤ ਦਾ ਪੋਸਟਰ ਸਾਂਝਾ ਕਿੱਤਾ | ਜਿਸ ਵਿਚ ਗੀਤ ਦਾ ਨਾਮ ਲਿਖਿਆ ਹੈ "ਰਾਤ ਕਮਾਲ ਹੈ", ਪੋਸਟਰ ਤੋਂ ਜਾਪਦਾ ਹੈ ਕੀ ਗੁਰੂ ਇਸ ਵਾਰ ਕੋਈ ਹਿੰਦੀ ਗੀਤ ਲੈ ਕੇ ਆਏ ਹਨ | ਜੇ ਹਾਂ ਇਹ ਉਨ੍ਹਾਂ ਦਾ ਪਹਿਲਾ ਹਿੰਦੀ ਗੀਤ ਹੋਵੇਗਾ |

guru randhawa

ਪੋਸਟਰ ਵੇਖਕੇ ਜਾਪਦਾ ਹੈ ਕੀ ਗੁਰੂ ਰੰਧਾਵਾ Guru Randhawa ਆਪਣੇ ਬਾਕੀ ਗੀਤਾਂ ਵਾਂਗ ਇਕ ਮਾਡਲ ਦੇ ਰੂਪ ਵਿਚ ਵੇਖਣਗੇ ਅਤੇ ਉਨ੍ਹਾਂ ਦਾ ਸਾਥ ਦੇਵੇਗੀ ਬਹੁਤ ਹੀ ਖੂਬਸੂਰਤ ਅਦਾਕਾਰਾ ਖੁਸ਼ਾਲੀ ਕੁਮਾਰ, ਇਹ ਇਕ ਰੋਮਾੰਟਿਕ ਗੀਤ ਹੋਵੇਗਾ | ਗੀਤ ਨੂੰ ਜਾਰੀ ਕਰਨ ਦੀ ਤਾਰੀਕ ਵੀ ਸਾਹਮਣੇ ਆ ਚੁੱਕੀ ਹੈ | 26 ਅਪ੍ਰੈਲ ਨੂੰ ਇਹ ਗੀਤ ਦਰਸ਼ਕਾਂ ਦੀ ਕਚਹਿਰੀ ਵਿਚ ਦਸਤਕ ਦੇਵੇਗਾ | ਚਲੋ ਫਿਰ ਕਰਦੇ ਹਾਂ ਇੰਤਜ਼ਾਰ ਇਸ ਗੀਤ ਦੇ ਰਿਲੀਜ਼ ਹੋਣ ਦਾ |

guru randhawa


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network