Advertisment

ਬਾਲੀਵੁੱਡ ਫ਼ਿਲਮ ਸਾਹੋ 'ਚ ਗੁਰੂ ਰੰਧਾਵਾ ਦਾ ਗੀਤ 'ਏਨੀ ਸੋਹਣੀ' 2 ਅਗਸਤ ਨੂੰ ਹੋਵੇਗਾ ਰਿਲੀਜ਼, ਟੀਜ਼ਰ ਆਇਆ ਸਾਹਮਣੇ

author-image
By Aaseen Khan
New Update
ਬਾਲੀਵੁੱਡ ਫ਼ਿਲਮ ਸਾਹੋ 'ਚ ਗੁਰੂ ਰੰਧਾਵਾ ਦਾ ਗੀਤ 'ਏਨੀ ਸੋਹਣੀ' 2 ਅਗਸਤ ਨੂੰ ਹੋਵੇਗਾ ਰਿਲੀਜ਼, ਟੀਜ਼ਰ ਆਇਆ ਸਾਹਮਣੇ
Advertisment
ਬਾਹੂਬਲੀ ਸਟਾਰ ਪ੍ਰਭਾਸ ਅਤੇ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰ ਸ਼ਰੱਧਾ ਕਪੂਰ ਦੀ ਆਉਣ ਵਾਲੀ ਫ਼ਿਲਮ ਸਾਹੋ ਦੇ ਗੀਤ ਏਨੀ ਸੋਹਣੀ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਗੁਰੂ ਰੰਧਾਵਾ ਨੇ ਲਿਖਿਆ ਅਤੇ ਗੁਰੂ ਰੰਧਾਵਾ ਤੇ ਤੁਲਸੀ ਕੁਮਾਰ ਨੇ ਗਾਇਆ ਹੈ।ਇਹ ਰੋਮਾਂਟਿਕ ਗੀਤ 2 ਅਗਸਤ ਨੂੰ ਪੂਰਾ ਸੁਣਨ ਨੂੰ ਮਿਲਣ ਵਾਲਾ ਹੈ। ਗੀਤ ਨੂੰ ਗੁਰੂ ਰੰਧਾਵਾ ਨੇ ਹੀ ਕੰਪੋਜ਼ ਕੀਤਾ ਹੈ। ਦੱਸ ਦਈਏ ਫ਼ਿਲਮ ਸਾਹੋ ਦੇਸ਼ ਭਰ 'ਚ ਕਈ ਭਾਸ਼ਾਵਾਂ 'ਚ 30 ਅਗਸਤ ਨੂੰ ਰਿਲੀਜ਼ ਹੋਵੇਗੀ। ਗੁਰੂ ਰੰਧਾਵਾ ਦਾ ਇਹ 'ਏਨੀ ਸੋਹਣੀ' ਗੀਤ ਵੀ ਪੰਜ ਭਾਸ਼ਾਵਾਂ 'ਚ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਬਾਰੇ ਗੁਰੂ ਰੰਧਾਵਾ ਨੇ ਕੁਝ ਦਿਨ ਪਹਿਲਾਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਸੀ।ਗੁਰੂ ਰੰਧਾਵਾ ਨੇ ਆਪਣੇ ਟਵਿੱਟਰ ਤੋਂ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਉਸ ਦਾ ਗਾਣਾ ‘ਏਨੀਂ ਸੋਹਣੀ’ ਹੁਣ ਵੱਖ ਵੱਖ ਪੰਜ ਭਾਸ਼ਵਾਂ ਵਿੱਚ ਰਿਲੀਜ਼ ਹੋਣ ਵਾਲਾ ਹੈ । ਇਹ ਗਾਣਾ ਪੰਜਾਬੀ ਤੇ ਹਿੰਦੀ ਵਿੱਚ ਤਾਂ ਹੈ ਹੀ ਉੱਥੇ ਇਹ ਗਾਣਾ ਹੁਣ ਤਮਿਲ, ਤੇਲਗੂ ਤੇ ਮਲਿਆਲਮ ਭਾਸ਼ਾ ਵਿੱਚ ਵੀ ਗਾਇਆ ਹੈ।
Advertisment
ਹੋਰ ਵੇਖੋ : ਸਿੰਘ ਸਭਾ ਗੁਰਦੁਆਰਾ ਲੁਧਿਆਣਾ ਵੱਲੋਂ ਇੱਕ ਹਫ਼ਤੇ ਤੱਕ ਹਰ ਰੋਜ਼ 'ਅਰਦਾਸ ਕਰਾਂ' ਫ਼ਿਲਮ ਦੇ ਤਿੰਨ ਸ਼ੋਅ ਦਿਖਾਏ ਜਾ ਰਹੇ ਨੇ ਮੁਫ਼ਤ
 
View this post on Instagram
 

Out now! Link in bio! ❤️

A post shared by Shraddha (@shraddhakapoor) on

ਲਾਹੌਰ, ਅੰਤਰਰਾਸ਼ਟਰੀ ਗਾਇਕ ਪਿਟਬੁਲ ਨਾਲ ਸਲੋਲੀ ਸਲੋਲੀ, ਇਸ਼ਾਰੇ ਤੇਰੇ, ਹਾਈਰੇਟਡ ਗੱਭਰੂ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਗੁਰੂ ਰੰਧਾਵਾ ਲਈ ਇਹ ਇੱਕ ਹੋਰ ਕਾਮਯਾਬੀ ਹੈ। ਦੇਖਣਾ ਹੋਵੇਗਾ ਹੁਣ ਪੂਰਾ ਗੀਤ ਦਰਸ਼ਕਾਂ ਨੂੰ ਕਿੰਨ੍ਹਾਂ ਕੁ ਪਸੰਦ ਆਉਂਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment