ਬੱਚਿਆਂ ਨਾਲ ਬੱਚੇ ਬਣੇ ਗੁਰੂ ਰੰਧਾਵਾ, ਇਨ੍ਹਾਂ ਬੱਚੀਆਂ ਨਾਲ ਕੁਝ ਇਸ ਤਰ੍ਹਾਂ ਖੇਡਦੇ ਨਜ਼ਰ ਆਏ ਗਾਇਕ, ਦੇਖੋ ਵੀਡੀਓ

written by Lajwinder kaur | February 05, 2020

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਇਬ ਹੀਰੇ ਗੁਰੂ ਰੰਧਾਵਾ ਜਿਨ੍ਹਾਂ ਨੇ ਵਰਲਡ ਵਾਈਡ ਪੰਜਾਬੀ ਮਿਊਜ਼ਿਕ ਨੂੰ ਫੇਮਸ ਕਰਨ ‘ਚ ਅਣਮੁੱਲਾ ਯੋਗਦਾਨ ਪਾਇਆ ਹੈ। ਅੰਤਰਾਸ਼ਟਰੀ ਗਾਇਕ ਪਿਟਬੁਲ ਦੇ ਨਾਲ ਗੀਤ ਗਾ ਕੇ ਚਰਚਾ 'ਚ ਬਣੇ ਰਹੇ ਗੁਰੂ ਰੰਧਾਵਾ ਪੰਜਾਬੀ ਗੀਤਾਂ ਦੇ ਨਾਲ ਬਾਲੀਵੁੱਡ ਦੀ ਮਿਊਜ਼ਿਕ ਇੰਡਸਟਰੀ ‘ਚ ਕਾਫੀ ਸਰਗਰਮ ਨੇ। ਆਪਣੇ ਗੀਤਾਂ ਉੱਤੇ ਦਰਸ਼ਕਾਂ ਤੋਂ ਲੈ ਕੇ ਬਾਲੀਵੁੱਡ ਦੀ ਨਾਮੀ ਹਸਤੀਆਂ ਨੂੰ ਨਚਾਉਣ ਵਾਲੇ ਗਾਇਕ ਦੇਖੋ ਕਿਵੇਂ ਇਨ੍ਹਾਂ ਬੱਚੀਆਂ ਦੇ ਮਸਤੀ ਕਰ ਰਹੇ ਹਨ।

View this post on Instagram
 

Venice and Vinaya teaching me some tricks. @therealjuggyd paji thanks for coming home with the family ❤️

A post shared by Guru Randhawa (@gururandhawa) on

ਹੋਰ ਵੇਖੋ:ਜ਼ਖਮੀ ਫ਼ਿਲਮ ਦਾ ਟਾਈਟਲ ਟਰੈਕ ਹਿੰਮਤ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ ਆਉ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਭਾਰਤੀ-ਬ੍ਰਿਟਿਸ਼ ਗਾਇਕ ਜੱਗੀ ਡੀ ਦੀਆਂ ਧੀਆਂ ਨੇ ਗੁਰੂ ਰੰਧਾਵਾ ਨੂੰ ਪੜ੍ਹਨੇ ਪਾ ਦਿੱਤਾ। ਇਹ ਬੱਚੀਆਂ ਗੁਰੂ ਰੰਧਾਵਾ ਦੇ ਨਾਲ ਜਾਦੂ ਵਾਲੀ ਟਰਿਕਸ ਖੇਡ ਰਹੀਆਂ ਸਨ ਤੇ ਗੁਰੂ ਰੰਧਾਵਾ ਨੂੰ ਜਾਦੂ ਦੇ ਨਾਲ ਸਟਕ ਕਰ ਦਿੱਤਾ। ਗੁਰੂ ਰੰਧਾਵਾ ਵੀ ਬੱਚੀਆਂ ਵੱਲੋਂ ਦੱਸੇ ਹੋਏ ਸਟੈਪ ਫਲੋ ਕਰਦੇ ਹੋਏ ਦਿਖਾਈ ਦਿੱਤੇ। ਇਹ ਵੀਡੀਓ ਕੁਝ ਹਫਤੇ ਪਹਿਲਾਂ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਕੀਤੀ ਸੀ ਤੇ ਨਾਲ ਹੀ ਕੈਪਸ਼ਨ ‘ਚ ਜੱਗੀ ਡੀ ਨੂੰ ਧੰਨਵਾਦ ਕਰਦੇ ਹੋਏ ਲਿਖਿਆ ਸੀ, ‘Venice and Vinaya ਨੇ ਮੈਨੂੰ ਕੁਝ ਟਰਿਕਸ ਸਿਖਾਈਆਂ। ਜੱਗੀ ਡੀ ਭਾਜੀ ਧੰਨਵਾਦ ਆਪਣੇ ਪਰਿਵਾਰ ਦੇ ਨਾਲ ਮੇਰੇ ਘਰ ਆਉਣ ਲਈ। ਇਸੀ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ਉੱਤੇ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਜੇ ਗੱਲ ਕਰੀਏ ਗੁਰੂ ਰੰਧਾਵਾ ਵਰਕ ਫਰੰਟ ਦੀ ਤਾਂ ਉਨ੍ਹਾਂ ਦਾ ਗੀਤ ਹਾਲ ਹੀ ‘ਚ ਆਈ ਵਰੁਣ ਧਵਨ ਦੀ ਫ਼ਿਲਮ ਸਟ੍ਰੀਟ ਡਾਂਸਰ ਥ੍ਰੀਡੀ ‘ਚ ਸੁਣਨ ਨੂੰ ਮਿਲਿਆ ਹੈ। ਉਨ੍ਹਾਂ ਦਾ ਸੁਪਰ ਹਿੱਟ ਗੀਤ ਲਾਹੌਰ ਨੂੰ ਰੀਮੇਕ ਕਰਕੇ ਇਸ ਫ਼ਿਲਮ ‘ਚ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਲੈਕ, ਇੱਕ ਗੇੜਾ, ਇਸ਼ਕ ਤੇਰਾ, ਹਾਈ ਰੇਟਡ ਗੱਭਰੂ, ਸੂਟ, ਮੈਡ ਇਨ ਇੰਡੀਆ,ਯਾਰ ਮੋੜ ਦੋ, ਤੇਰੇ ਤੇ ਵਰਗੇ ਅਣਗਣਿਤ ਸੁਪਰ ਹਿੱਟ ਗੀਤ ਦੇ ਚੁੱਕੇ ਹਨ।

0 Comments
0

You may also like