ਗੁਰੂ ਰੰਧਾਵਾ ਨੂੰ ਇਸ ਮੁਟਿਆਰ ਦੇ ਹੱਥੋਂ ਮਿਲਿਆ ਧੋਖਾ, ਇਸ ਵੀਡੀਓ ‘ਚ ਬਿਆਨ ਕੀਤਾ ਦਰਦ

written by Lajwinder kaur | September 12, 2022

Guru Randhawa Latest Song Fake Love Video Released: ਪੰਜਾਬੀ ਮਿਊਜ਼ਿਕ ਜਗਤ ਦੇ ਡੈਸ਼ਿੰਗ ਤੇ ਹੈਂਡਸਮ ਗਾਇਕਾ ਗੁਰੂ ਰੰਧਾਵਾ ਜਿਨ੍ਹਾਂ ਦਾ ਬਾਲੀਵੁੱਡ ‘ਚ ਵੀ ਪੂਰਾ ਬੋਲ ਬਾਲਾ ਹੈ। ਜੀ ਹਾਂ ਉਹ ਆਪਣੀ ਨਵੀਂ ਮਿਊਜ਼ਿਕ ਵੀਡੀਓ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਹਨ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਨੇ ਭੂਸ਼ਣ ਕੁਮਾਰ ਦੇ ਸਹਿਯੋਗ ਨਾਲ ਅੱਜ ਆਪਣੀ ਐਲਬਮ ‘ਮੈਨ ਆਫ਼ ਦਾ ਮੂਨ’ ਦੇ ਇੱਕ ਹੋਰ ਸਫ਼ਲ ਟਰੈਕ ‘ਫੇਕ ਲਵ’ ਦਾ ਮਿਊਜ਼ਿਕ ਵੀਡੀਓ ਰਿਲੀਜ਼ ਕੀਤਾ ਹੈ।

ਹੋਰ ਪੜ੍ਹੋ : ਰਾਜੂ ਦੇ ਜਨਮਦਿਨ 'ਤੇ ਅਨੁਪਮ ਖੇਰ ਦੀ ਮਾਂ ਦੁਲਾਰੀ ਨੇ ਮਸਤੀ-ਮਸਤੀ ‘ਚ ਪੀ ਲਿਆ ਕੁਝ ਅਜਿਹਾ, ਸੁਣਕੇ ਅਨੁਪਮ ਖੇਰ ਹੋਏ ਹੈਰਾਨ

 

image source YouTube

ਜੀ ਹਾਂ ਗਾਇਕ ਗੁਰੂ ਰੰਧਾਵਾ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਹਨ।  ਇਸ ਗੀਤ ਦੇ ਬੋਲ Royal Maan ਤੇ Amar Sandhu ਨੇ ਮਿਲਕੇ ਲਿਖੇ ਹਨ। ਗਾਣੇ ਨੂੰ ਮਿਊਜ਼ਿਕ ਸੰਜੋਏ ਨੇ ਦਿੱਤਾ ਹੈ। ਮਿਊਜ਼ਿਕ ਵੀਡੀਓ ਚ ਖੁਦ ਗੁਰੂ ਰੰਧਾਵਾ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਚ ਦੇਖਿਆ ਗਿਆ ਹੈ ਕਿ ਗੁਰੂ ਰੰਧਾਵਾ ਨੂੰ ਮੁਟਿਆਰ ਦੇ ਹੱਥੋਂ ਧੋਖਾ ਖਾਣਾ ਪੈਂਦਾ ਹੈ। ਇਹ ਗੀਤ ਵੀਡੀਓ ਰੂਪਨ ਬਲ ਵੱਲੋਂ ਨਿਰਦੇਸ਼ਤ ਅਤੇ ਅਨਮੋਲ ਰੈਨਾ ਵੱਲੋਂ ਡਿਜ਼ਾਈਨ ਅਤੇ ਸੰਕਲਪਿਤ ਹੈ। ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

guru Randhawa new song image source YouTube

ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਆਪਣੇ ਦਮ ਦੇ ਨਾਲ ਬਾਲੀਵੁੱਡ ‘ਚ ਖ਼ਾਸ ਜਗ੍ਹਾ ਬਣਾਈ ਹੈ। ਉਹ ਕਈ ਬਾਲੀਵੁੱਡ ਫ਼ਿਲਮਾਂ ‘ਚ ਆਪਣੀ ਆਵਾਜ਼ ਦੇ ਨਾਲ ਚਾਰ ਚੰਨ ਲਗਾ ਚੁੱਕੇ ਹਨ। ਹਾਲ ਹੀ ‘ਚ ਉਹ ਫਿਲਮ ‘ਜੁਗ ਜੁਗ ਜੀਓ’ ਦੇ ਗੀਤ ‘ਨੈਣ ਤਾਂ ਹੀਰੇ’ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ।

guru Randhawa image image source YouTube

You may also like