ਗੁਰੂ ਰੰਧਾਵਾ ਨੇ ਨੌਰਾ ਫਤੇਹੀ ਅਤੇ ਮੀਡੀਆ ਕਰਮੀਆਂ ਨਾਲ ਸੜਕ ‘ਤੇ ਕੀਤੇ ਡਾਂਸ ਸਟੈੱਪਸ

written by Shaminder | October 21, 2020

ਗੁਰੂ ਰੰਧਾਵਾ ਅਤੇ ਨੌਰਾ ਫਤੇਹੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਨੌਰਾ ਫਤੇਹੀ ਅਤੇ ਗੁਰੂ ਰੰਧਾਵਾ ਮੁੰਬਈ ਦੀਆਂ ਸੜਕਾਂ ‘ਤੇ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ । ਇਸ ਵੀਡੀਓ ‘ਚ ਛੋਟੂ ਪਾਂਡੇ ਨਾਂਅ ਦਾ ਇੱਕ ਫੋਟੋਗ੍ਰਾਫਰ ਵੀ ਡਾਂਸ ਕਰ ਰਿਹਾ ਹੈ ।

Guru Randhawa Guru Randhawa
ਇਸ ਵੀਡੀਓ ਨੂੰ ਦੋਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਦੋਵੇਂ ‘ਨਾਚ ਮੇਰੀ ਰਾਣੀ’ ਗੀਤ ‘ਤੇ ਡਾਂਸ ਕਰ ਰਹੇ ਹਨ । ਹੋਰ ਪੜ੍ਹੋ : ਕਿਸਾਨਾਂ ਦੇ ਹੱਕਾਂ ਲਈ ਅੱਗੇ ਆਏ ਗੁਰੂ ਰੰਧਾਵਾ, ਪੋਸਟ ਪਾ ਕੇ ਕਿਹਾ-‘ਮੇਰੇ ਦਾਦਾ, ਉਸ ਦੇ ਦਾਦਾ ਅਤੇ ਮੇਰੇ ਪਿਤਾ ਜੀ ਸਾਰੇ ਕਿਸਾਨ ਹਨ’
guru randhawa guru randhawa
ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਗੀਤਾਂ ਤੋਂ ਇਲਾਵਾ ਉਨ੍ਹਾਂ ਨੇ ਰਣਜੀਤ ਬਾਵਾ ਦੇ ਨਾਲ ਫ਼ਿਲਮ ‘ਤਾਰਾ ਮੀਰਾ’ ਨੂੰ ਵੀ ਪ੍ਰੋਡਿਊਸ ਕੀਤਾ ਸੀ ।
guru guru
ਜਲਦ ਹੀ ਉਹ ਨਵੇਂ ਪ੍ਰਾਜੈਕਟਸ ‘ਚ ਵੀ ਨਜ਼ਰ ਆਉਣਗੇ ।ਦੱਸ ਦਈਏ ਕਿ ਗੁਰੂ ਰੰਧਾਵਾ ਦਾ ਗੀਤ ‘ਨਾਚ ਮੇਰੀ ਰਾਣੀ’ ਬੀਤੇ ਦਿਨ ਹੀ ਰਿਲੀਜ਼ ਹੋਇਆ ਹੈ । ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।
 
View this post on Instagram
 

Holly Molly #ChotuPandey is dancing with #gururandhawa and #norafatehi ?

A post shared by Viral Bhayani (@viralbhayani) on

0 Comments
0

You may also like