Advertisment

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ‘ਤੇ ਗੁਰੂ ਰੰਧਾਵਾ, ਨਿਸ਼ਾ ਬਾਨੋ, ਸ਼ਹਿਨਾਜ਼ ਗਿੱਲ ਤੇ ਪਾਲੀਵੁੱਡ ਜਗਤ ਦੀਆਂ ਕਈ ਹੋਰ ਹਸਤੀਆਂ ਨੇ ਜਤਾਇਆ ਦੁੱਖ

author-image
By Lajwinder kaur
New Update
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ‘ਤੇ ਗੁਰੂ ਰੰਧਾਵਾ, ਨਿਸ਼ਾ ਬਾਨੋ, ਸ਼ਹਿਨਾਜ਼ ਗਿੱਲ ਤੇ ਪਾਲੀਵੁੱਡ ਜਗਤ ਦੀਆਂ ਕਈ ਹੋਰ ਹਸਤੀਆਂ ਨੇ ਜਤਾਇਆ ਦੁੱਖ
Advertisment
ਬਾਲੀਵੁੱਡ ਜਗਤ ਤੋਂ ਇੱਕ ਹੋਰ ਬਹੁਤ ਬੁਰੀ ਤੇ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ । ਕਾਈ ਪੋ ਚੇ, ਐੱਮ.ਐੱਸ ਧੋਨੀ, ਛਿਛੋਰੇ, ਕੇਦਾਰਨਾਥ ਅਤੇ ਸ਼ੁੱਧ ਦੇਸ਼ੀ ਰੋਮਾਂਸ ਵਰਗੀਆਂ ਕਈ ਬਿਹਤਰੀਨ ਫ਼ਿਲਮਾਂ ਦੇਣ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ । ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੇ ਟੀਵੀ ਜਗਤ ਦੇ ਕਲਾਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ । publive-image ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ । ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਕੇ ਹਰ ਕੋਈ ਸਦਮੇ ‘ਚ ਹੈ । ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇਹ ਸਭ ਤੋਂ ਹੈਰਾਨ ਕਰਨ ਵਾਲੀ ਖ਼ਬਰ ਹੈ । ਵਿਸ਼ਵਾਸ ਨਹੀਂ ਕਰ ਸਕਦਾ । ਅੱਜ ਅਜਿਹੀ ਦੁਖਦਾਈ ਖ਼ਬਰ । ਸੁਸ਼ਾਂਤ ਭਾਈ ਤੁਸੀਂ ਹਮੇਸ਼ਾ ਮੁਸਕਰਾਉਂਦੇ ਅਤੇ ਐਨਰਜੀ ਦੇ ਨਾਲ ਭਰੇ ਰਹਿੰਦੇ ਸੀ । ਤੁਹਾਡੀਆਂ ਫਿਲਮਾਂ ਬਹੁਤ ਕਮਾਲ ਦੀਆਂ ਸਨ । ਬੁਹਤ ਵਧੀਆ ਮਹਿਸੂਸ ਹੁੰਦਾ ਸੀ ਜਦੋਂ ਵੀ ਤੁਹਾਡੇ ਨਾਲ ਮੁਲਾਕਾਤ ਹੁੰਦੀ ਸੀ । ਵਾਹਿਗੁਰੂ ਤੁਹਾਡੀ ਰੂਹ ਨੂੰ ਸ਼ਾਂਤੀ ਬਖਸ਼ੇ ’
Advertisment
nisha bano ਇਸ ਤੋਂ ਇਲਾਵਾ ਪੰਜਾਬੀ ਗਾਇਕਾ ਤੇ ਅਦਾਕਾਰਾ ਨਿਸ਼ਾ ਬਾਨੋ ਨੇ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਪੋਸਟ ਪਾ ਦੁੱਖ ਜਤਾਇਆ ਹੈ । ਸ਼ਹਿਨਾਜ਼ ਗਿੱਲ, ਗਗਨ ਕੋਕਰੀ, ਯੁਵਰਾਜ ਹੰਸ ਤੇ ਟੀਵੀ ਜਗਤ ਕਲਾਕਾਰਾਂ ਤੋਂ ਇਲਾਵਾ ਕ੍ਰਿਕੇਟ ਜਗਤ ਤੋਂ ਵਿਰਾਟ ਕੋਹਲੀ, ਸੁਰੇਸ਼ ਰੈਨਾ ਤੇ ਕਈ ਹੋਰ ਨਾਮੀ ਹਸਤੀਆਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ‘ਤੇ ਦੁੱਖ ਜਤਾਇਆ ਹੈ ।
Advertisment
Suresh Rain post about Sushant Singh Rajput death
 
View this post on Instagram
 

Shocked ?☹️ But Why.....

A post shared by Yuvraaj Hans (@yuvrajhansofficial) on

 
#guru-randhawa #sushant-singh-rajput #virat-kohli #nisha-bano #yuvraaj-hans #shehnaaz-kaur-gill #sushant-singh-rajput-death
Advertisment

Stay updated with the latest news headlines.

Follow us:
Advertisment
Advertisment
Latest Stories
Advertisment