Advertisment

ਇਰਫਾਨ ਖ਼ਾਨ ਦੀ ਮੌਤ 'ਤੇ ਗੁਰੂ ਰੰਧਾਵਾ ਤੋਂ ਲੈ ਕੇ ਦਿਲਜੀਤ ਦੋਸਾਂਝ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਵੀ ਜਤਾਇਆ ਦੁੱਖ

author-image
By Lajwinder kaur
New Update
ਇਰਫਾਨ ਖ਼ਾਨ ਦੀ ਮੌਤ 'ਤੇ ਗੁਰੂ ਰੰਧਾਵਾ ਤੋਂ ਲੈ ਕੇ ਦਿਲਜੀਤ ਦੋਸਾਂਝ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਵੀ ਜਤਾਇਆ ਦੁੱਖ
Advertisment
ਬਾਲੀਵੁੱਡ ਦੇ ਦਿੱਗਜ ਅਦਾਕਾਰ ਇਰਫਾਨ ਖ਼ਾਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ । ਇਰਫਾਨ ਖ਼ਾਨ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੇ ਨਾਲ ਮਨੋਰੰਜਨ ਜਗਤ ਦੇ ਨਾਲ ਜੁੜੇ ਹਰ ਕਲਾਕਾਰ ਲਈ ਵੱਡਾ ਸਦਮਾ ਹੈ । ਉਨ੍ਹਾਂ ਦੀ ਮੌਤ ਫ਼ਿਲਮੀ ਜਗਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ ਹੈ ।
Advertisment
ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇਰਫਾਨ ਖ਼ਾਨ ਨਾਲ ਆਪਣੀ ਯਾਦ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਧੰਨਵਾਦ ਸਾਨੂੰ ਸਭ ਤੋਂ ਮਹਾਨ ਸਿਨੇਮਾ ਦੇਣ ਲਈ ਸਰ । ਮੈਂ ਤੁਹਾਡੇ ਨਾਲ ਕੰਮ ਕਰਨ ਦੀ ਹਮੇਸ਼ਾ ਕਦਰ ਕਰਾਂਗਾ , ਮੈਂ ਤੁਹਾਡੇ ਨਾਲ ਤਿੰਨ ਦਿਨ ਕੰਮ ਕੀਤਾ ਸੀ  ਸੂਟ ਸੂਟ ਅਤੇ ਪਟੋਲਾ ਗਾਣੇ ਦੇ ਦੌਰਾਨ । ਤੁਹਾਡੇ ਨਾਲ ਮੇਰੀ ਬਾਲੀਵੁੱਡ ਵਿਚ ਐਂਟਰੀ ਮਿਲੀ ਸੀ ਸਰ । ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਹੈ ਸਰ । ਪ੍ਰਮਾਤਮਾ ਤੁਹਾਡੀ ਰੂਹ ਨੂੰ ਸ਼ਾਂਤੀ ਬਖਸ਼ੇ । ਲਵ ਯੂ ਸਰ ।' publive-image ਦਿਲਜੀਤ ਦੋਸਾਂਝ ਨੇ ਵੀ ਆਪਣੀ ਇੰਸਟਾਗ੍ਰਾਮ ਅਕਾਉਂਟ ਸਟੋਰੀ ‘ਚ ਇਰਫਾਨ ਖ਼ਾਨ ਦੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ ।
Advertisment
ਪੰਜਾਬੀ ਅਦਾਕਾਰਾ ਯੁਵਰਾਜ ਹੰਸ ਨੇ ਵੀ ਇਰਫਾਨ ਖ਼ਾਨ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਤੁਸੀਂ ਸਾਡੇ ਵਿਚਕਾਰ ਨਹੀਂ ਰਹੇ ਹੋ । ਉਨ੍ਹਾਂ ਨੇ ਨਾਲ ਹੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਇਰਫਾਨ ਖ਼ਾਨ ਦੀ ਰੂਹ ਨੂੰ ਸ਼ਾਂਤੀ ਮਿਲੇ । ਸੋਨਮ ਬਾਜਵਾ, ਅਲਾਪ ਸਿਕੰਦਰ, ਸਿਮਰਨ ਕੌਰ ਮੁੰਡੀ ਤੇ ਕਈ ਹੋਰ ਅਦਾਕਾਰ ਤੇ ਗਾਇਕਾਂ ਨੇ ਇਰਫਾਨ ਖ਼ਾਨ ਦੀ ਮੌਤ 'ਤੇ ਦੁੱਖ ਜਤਾਇਆ ਹੈ ।
 
View this post on Instagram
 

May Your Soul Rest In Peace. I Still Can’t Believe☹️☹️???? #irfankhan ????

A post shared by Yuvraaj Hans (@yuvrajhansofficial) on

ਇਰਫਾਨ ਖ਼ਾਨ ਅਖੀਰਲੀ ਵਾਰ ‘ਇੰਗਲਿਸ਼ ਮੀਡੀਅਮ’ ਨਾਂਅ ਦੀ ਫ਼ਿਲਮ ‘ਚ ਨਜ਼ਰ ਆਏ ਸਨ ।  ਉਹ ‘ਪਾਨ ਸਿੰਘ ਤੋਮਰ’, ਪਿਕੋ, ਹਿੰਦੀ ਮੀਡੀਅਮ, Lunch Box ਵਰਗੀਆਂ ਕਈ ਸੁਪਰ ਹਿੱਟ ਹਿੰਦੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਹਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਸੀ ।
Advertisment
Advertisment

Stay updated with the latest news headlines.

Follow us:
Advertisment
Advertisment
Latest Stories
Advertisment