ਕਿਸਾਨਾਂ ਦੇ ਹੱਕਾਂ ਲਈ ਅੱਗੇ ਆਏ ਗੁਰੂ ਰੰਧਾਵਾ, ਪੋਸਟ ਪਾ ਕੇ ਕਿਹਾ-‘ਮੇਰੇ ਦਾਦਾ, ਉਸ ਦੇ ਦਾਦਾ ਅਤੇ ਮੇਰੇ ਪਿਤਾ ਜੀ ਸਾਰੇ ਕਿਸਾਨ ਹਨ’

Written by  Lajwinder kaur   |  October 04th 2020 12:38 PM  |  Updated: October 04th 2020 12:38 PM

ਕਿਸਾਨਾਂ ਦੇ ਹੱਕਾਂ ਲਈ ਅੱਗੇ ਆਏ ਗੁਰੂ ਰੰਧਾਵਾ, ਪੋਸਟ ਪਾ ਕੇ ਕਿਹਾ-‘ਮੇਰੇ ਦਾਦਾ, ਉਸ ਦੇ ਦਾਦਾ ਅਤੇ ਮੇਰੇ ਪਿਤਾ ਜੀ ਸਾਰੇ ਕਿਸਾਨ ਹਨ’

ਪੰਜਾਬੀ ਗਾਇਕ ਗੁਰੂ ਰੰਧਾਵਾ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਪੋਸਟ ਪਾਈ ਹੈ । ਉਨ੍ਹਾਂ ਨੇ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਪੋਸਟ ਲਿਖੀ ਹੈ ।

guru randhawa in punjabi out fit

ਉਨ੍ਹਾਂ ਨੇ ਲਿਖਿਆ ਹੈ-‘ਮੈਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਕਿਸਾਨਾਂ ਬਾਰੇ ਸਾਂਝਾ ਕਰ ਚੁੱਕਾ ਹਾਂ ਅਤੇ ਹਮੇਸ਼ਾ ਹੀ ਮੇਰੇ ਗੀਤਾਂ ਵਿਚ ਆਪਣੇ ਸਾਫ ਬੋਲ ਦੇ ਜ਼ਰੀਏ ਸਾਡੀ ਪੰਜਾਬੀ ਭਾਸ਼ਾ ਨੂੰ ਵਿਸ਼ਵਵਿਆਪੀ ਤੌਰ' ਤੇ ਉਤਸ਼ਾਹਤ ਕਰਦਾ ਹਾਂ।

guru randhawa post to suppot to farmer

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੇਰੇ ਦਾਦਾ, ਉਸ ਦੇ ਦਾਦਾ ਅਤੇ ਮੇਰੇ ਪਿਤਾ ਜੀ ਸਾਰੇ ਕਿਸਾਨ ਹਨ ਅਤੇ ਹਮੇਸ਼ਾਂ ਸਾਡੇ ਕਿਸਾਨਾਂ ਅਤੇ ਸਾਡੀ ਧਰਤੀ, ਪੰਜਾਬ ਦਾ ਸਮਰਥਨ ਕਰਨਗੇ. ਮੈਂ ਪਿਛਲੇ ਸਾਲਾਂ ਦੌਰਾਨ ਪੰਜਾਬ ਪ੍ਰਤੀ ਆਪਣੇ ਅੰਤ ਤੋਂ ਕੀਤੇ ਦਾਨ ਜਾਂ ਕਿਸੇ ਲੁਕਵੇਂ ਯੋਗਦਾਨ ਬਾਰੇ ਨਾਮ ਲੈਣ ਜਾਂ ਜਨਤਕ ਐਲਾਨ ਕਰਨ ਤੋਂ ਗੁਰੇਜ਼ ਕਰਨਾ ਚਾਹੁੰਦਾ ਹਾਂ । ਬੇਨਤੀ ਹੈ ਕਿ ਸੋਸ਼ਲ ਮੀਡੀਆ ਦੀ ਨਾਕਾਰਾਤਮਕਤਾ ਨੂੰ ਵਧਾਉਣ ਲਈ, ਇਸ ਨੂੰ ਅਣਡਿੱਠ ਨਾ ਕਰੋ।‘

kisan dharna

ਹੋਰ ਪੜ੍ਹੋ :‘ਇਸ ਪੰਜਾਬੀ ਬੱਚੇ ਦੇ ਨਾ ਦੋਵੇਂ ਹੱਥ ਨੇ ਨਾ ਹੀ ਇੱਕ ਲੱਤ’, ਪਰ ਫੇਰ ਵੀ ਆਪਣੇ ਹੌਸਲੇ ਦੇ ਨਾਲ ਦੇ ਰਿਹਾ ਹੈ ਕਿਸਾਨਾਂ ਦਾ ਸਾਥ, ਮਲਕੀਤ ਰੌਣੀ ਤੋਂ ਲੈ ਕੇ ਗਿੱਪੀ ਗਰੇਵਾਲ ਨੇ ਵੀ ਇਸ ਬੱਚੇ ਦੇ ਜਜ਼ਬੇ ਨੂੰ ਕੀਤਾ ਸਲਾਮ

ਗੁਰੂ ਰੰਧਾਵਾ ਨੇ ਅੱਗੇ ਲਿਖਦੇ ਹੋਏ ਕਿਹਾ ਹੈ- ‘ਮੈਂ ਭਾਰਤ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਉਹ ਇੱਕ ਵਾਰ ਫਿਰ ਕਿਸਾਨ ਬਿੱਲ ਨੂੰ ਵੇਖਣ ਅਤੇ ਪੰਜਾਬ ਦੇ ਬਜ਼ੁਰਗਾਂ ਨਾਲ ਮੁਲਾਕਾਤ ਦਾ ਪ੍ਰਬੰਧ ਕਰਨ ਅਤੇ ਉਨ੍ਹਾਂ ਨੂੰ ਪੁੱਛਣ ਕਿ ਬਿੱਲ ਸੰਭਵ ਹੈ ਜਾਂ ਨਹੀਂ।

ਧੰਨਵਾਦ ਅਤੇ ਪਿਆਰ ਲਈ ਹਮੇਸ਼ਾ

ਪਿਆਰ ਅਤੇ ਸਤਿਕਾਰ,

ਗੁਰੂ ਰੰਧਾਵਾ’ ।

guru randhawa pitbull

ਗੁਰੂ ਰੰਧਾਵਾ ਨੇ ਇਸ ਤੋਂ ਬਾਅਦ ਇੱਕ ਹੋਰ ਪੋਸਟ ਪਾਈ ਹੈ ਜਿਸ ‘ਚ ਉਨ੍ਹਾਂ ਨੇ ਇਸ ਸੰਦੇਸ਼ ਨੂੰ ਹਿੰਦੀ ਤੇ ਉਰਦੂ ਭਾਸ਼ਾ ‘ਚ ਲਿਖ ਕੇ ਸਾਂਝਾ ਕੀਤਾ ਹੈ । ਦਰਸ਼ਕਾਂ ਵੱਲੋਂ ਇਨ੍ਹਾਂ ਪੋਸਟਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।  guru randhawa with flag

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network