ਸਕੂਲ ਦੇ ਦਿਨਾਂ ਤੋਂ ਹੀ ਇਹ ਸਖ਼ਸ਼ ਹੈ ਗੁਰੂ ਰੰਧਾਵਾ ਦਾ ਪ੍ਰੇਰਨਾ, 13 ਸਾਲ ਬਾਅਦ ਇੰਝ ਹੋਈ ਮੁਲਾਕਾਤ

Written by  Aaseen Khan   |  August 17th 2019 02:06 PM  |  Updated: August 17th 2019 02:12 PM

ਸਕੂਲ ਦੇ ਦਿਨਾਂ ਤੋਂ ਹੀ ਇਹ ਸਖ਼ਸ਼ ਹੈ ਗੁਰੂ ਰੰਧਾਵਾ ਦਾ ਪ੍ਰੇਰਨਾ, 13 ਸਾਲ ਬਾਅਦ ਇੰਝ ਹੋਈ ਮੁਲਾਕਾਤ

ਦੁਨੀਆ ਭਰ 'ਚ ਪੰਜਾਬੀ ਸੰਗੀਤ ਅਤੇ ਗਾਇਕੀ ਦੇ ਚਰਚੇ ਕਰਵਾਉਣ ਵਾਲੇ ਗੁਰੂ ਰੰਧਾਵਾ ਕੈਨੇਡਾ ਦੇ ਟੂਰ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਟੂਰ 'ਤੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਪਰ ਆਸਟ੍ਰੇਲੀਆ 'ਚ ਗੁਰੂ ਰੰਧਾਵਾ ਦੀ ਮੁਲਾਕਾਤ ਅਜਿਹੇ ਸਖ਼ਸ਼ ਨਾਲ ਹੋਈ ਜਿਹੜੇ ਉਹਨਾਂ ਦੀ ਜ਼ਿੰਦਗੀ ਦੀ ਪ੍ਰੇਰਨਾ ਰਹੇ ਹਨ।

ਜੀ ਹਾਂ ਗੁਰੂ ਨੇ ਆਪਣੇ ਇਸ ਦੋਸਤ, ਅਧਿਆਪਕ ਅਤੇ ਪ੍ਰੇਰਨਾ ਦੀ ਤਸਵੀਰ ਸ਼ੋਸ਼ਲ ਮੀਡੀਆ 'ਤੇ ਸਾਂਝੀ ਕਰਦੇ ਹੋਏ ਲਿਖਿਆ ਹੈ ''ਪਹਿਲੇ ਦਿਨ ਤੋਂ ਮੇਰੀ ਪ੍ਰੇਰਨਾ। 13 ਸਾਲ ਬਾਅਦ ਆਪਣੇ ਸਕੂਲ ਅਧਿਆਪਕ ਅਤੇ ਗਾਈਡ ਨੂੰ ਮਿਲਿਆ। ਰਾਜੂ ਭਾਜੀ ਨੂੰ ਸਾਡੇ 'ਤੇ ਪਹਿਲੇ ਦਿਨ ਤੋਂ ਹੀ ਭਰੋਸਾ ਸੀ। ਇਹਨਾਂ ਨੇ ਸਾਨੂੰ ਪੜ੍ਹਾਈ ਅਤੇ ਜ਼ਿੰਦਗੀ ਬਾਰੇ ਬਹੁਤ ਗੱਲਾਂ ਸਿਖਾਈਆਂ ਹਨ। ਕੈਂਬਰਾ 'ਚ ਉਹਨਾਂ ਦੇ ਦੋ ਬੱਚਿਆਂ ਅਤੇ ਪਰਿਵਾਰ ਨੂੰ ਮਿਲ ਕੇ ਦਿਲ ਨੂੰ ਬਹੁਤ ਖ਼ੁਸ਼ੀ ਹੋਈ। ਇਹ ਆਸਟ੍ਰੇਲੀਅਨ ਨੇਵੀ ਦੀ ਅਗਵਾਈ ਕਰ ਰਹੇ ਹਨ ਜਿਸ 'ਤੇ ਸਾਨੂੰ ਅੱਜ ਮਾਣ ਹੈ। ਬਹੁਤ ਬਹੁਤ ਸ਼ੁਕਰੀਆਂ ਭਾਜੀ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਾਡੇ ਲਈ ਸਮਾਂ ਕੱਢਿਆ। ਬਹੁਤ ਸਾਰਾ ਪਿਆਰ।"

ਹੋਰ ਵੇਖੋ : ਫ਼ਿਲਮ 'ਤਾਰਾ ਮੀਰਾ' ਨਾਲ ਗੁਰੂ ਰੰਧਾਵਾ ਤੇ ਰਣਜੀਤ ਬਾਵਾ ਪੰਜਾਬੀ ਸਿਨੇਮਾ 'ਤੇ ਲਿਖਣਗੇ ਨਵਾਂ ਅਧਿਆਏ

ਹੋਰ ਵੇਖੋ : ਦੇਵ ਖਰੌੜ ਦੀ ਨਵੀਂ ਫ਼ਿਲਮ 'ਦਲੇਰ' ਦੀ ਪਹਿਲੀ ਝਲਕ ਆਈ ਸਾਹਮਣੇ, 2020 'ਚ ਹਵੇਗੀ ਰਿਲੀਜ਼

ਗੁਰੂ ਰੰਧਾਵਾ ਨੇ ਆਪਣੇ ਇਸ ਅਧਿਆਪਕ ਦੇ ਬੱਚਿਆਂ ਨਾਲ ਵੀ ਤਸਵੀਰ ਸਾਂਝੀ ਕੀਤੀ ਹੈ। ਗੁਰੂ ਰੰਧਾਵਾ ਦੀ ਅਜਿਹੀ ਸਾਦਗੀ ਅਤੇ ਨਰਮ ਸੁਭਾਅ ਦੇ ਕਾਰਨ ਵੀ ਉਹਨਾਂ ਦੇ ਚਾਹੁਣ ਵਾਲੇ ਅੱਜ ਕਰੋੜਾਂ 'ਚ ਹਨ। ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਹੁਤ ਜਲਦ ਅੰਤਰਰਾਸ਼ਟਰੀ ਗਾਇਕ ਪਿਟਬੁਲ ਨਾਲ ਸਪੈਨਿਸ਼ ਭਾਸ਼ਾ 'ਚ ਗਾਣਾ ਲੈ ਕੇ ਆ ਰਹੇ ਹਨ ਜਿਸ ਦੀ ਉਹਨਾਂ ਕੁਝ ਦਿਨ ਪਹਿਲਾਂ ਤਸਵੀਰ ਵੀ ਸਾਂਝੀ ਕੀਤੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network