ਗੁਰੂ ਰੰਧਾਵਾ ਦਾ ਗੀਤ 'ਇੱਕ ਗੇੜਾ' ਛਾਇਆ ਟਰੈਂਡਿੰਗ 'ਚ,ਆਪਣੇ ਬਾਊਂਸਰਾਂ ਨਾਲ ਭੰਗੜਾ ਪਾ ਮਨਾ ਰਹੇ ਖੁਸ਼ੀ
ਗੁਰੂ ਰੰਧਾਵਾ ਦਾ ਪਿਛਲੇ ਦਿਨੀਂ ਗੀਤ ਰਿਲੀਜ਼ ਹੋਇਆ ਸੀ ਇੱਕ ਗੇੜਾ । ਫ਼ਿਲਮ ਤਾਰਾ ਮੀਰਾ ਦਾ ਇਹ ਗੀਤ ਟਰੈਂਡਿੰਗ 'ਚ ਛਾਇਆ ਹੋਇਆ ਹੈ ਅਤੇ ਗੁਰੂ ਰੰਧਾਵਾ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਲਗਾਤਾਰ ਇਸ ਗੀਤ ਦੀ ਪ੍ਰਮੋਸ਼ਨ ਕਰ ਰਹੇ ਨੇ ਅਤੇ ਵੀਡੀਓ ਬਣਾ ਕੇ ਸਾਂਝੇ ਕਰ ਰਹੇ ਨੇ । ਹੁਣ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਵੀਡੀਓ ਸਾਂਝਾ ਕੀਤਾ ਹੈ ।
ਹੋਰ ਵੇਖੋ:ਫ਼ਿਲਮ ‘ਤਾਰਾ ਮੀਰਾ’ ਦਾ ਗੀਤ ‘ਇੱਕ ਗੇੜਾ’ ਗੁਰੂ ਰੰਧਾਵਾ ਦੀ ਆਵਾਜ਼
https://www.instagram.com/p/B3FLB5EHezN/
ਜਿਸ 'ਚ ਉਹ ਆਪਣੇ ਬਾਊਂਸਰਾਂ ਨਾਲ 'ਇੱਕ ਗੇੜਾ' ਗੀਤ ਉੱਤੇ ਭੰਗੜਾ ਪਾ ਰਹੇ ਨੇ ।ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਪੀਟੀਸੀ ਪੰਜਾਬੀ 'ਤੇ ਇਸ ਗੀਤ ਦਾ ਐਕਸਕਲੁਸਿਵ ਪ੍ਰੀਮੀਅਰ ਕੀਤਾ ਗਿਆ ਸੀ । ਫ਼ਿਲਮ ਤਾਰਾ ਮੀਰਾ 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ 'ਚ ਰਣਜੀਤ ਬਾਵਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ।
https://www.instagram.com/p/B2_UxgHn9UN/
ਫ਼ਿਲਮ ' ਪੰਜਾਬ 'ਚ ਵੱਸਦੇ ਪ੍ਰਵਾਸੀ ਮਜ਼ਦੂਰਾਂ ਅਤੇ ਪੰਜਾਬੀਆਂ 'ਤੇ ਬਣਾਈ ਗਈ ਹੈ । ਜਿਸ 'ਚ ਇੱਕ ਜੱਟਾਂ ਦੇ ਮੁੰਡੇ ਨੂੰ ਇਨਾਂ ਪ੍ਰਵਾਸੀਆਂ ਦੀ ਧੀ ਨਾਲ ਪਿਆਰ ਹੋ ਜਾਂਦਾ ਹੈ ।
https://www.instagram.com/p/B28wCSinB4n/
ਇਸ ਤੋਂ ਬਾਅਦ ਹੀ ਫ਼ਿਲਮ 'ਚ ਅਸਲ ਡਰਾਮਾ ਸ਼ੁਰੂ ਹੁੰਦਾ ਹੈ।ਰੋਮਾਂਸ,ਕਮੇਡੀ ਨਾਲ ਭਰਪੂਰ ਇਸ ਫ਼ਿਲਮ 'ਚ ਯੋਗਰਾਜ ਸਿੰਘ ਅੜਬ ਜੱਟ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ।