ਗੁਰੂ ਰੰਧਾਵਾ ਨੇ ਦਿਲ ਨੂੰ ਛੂਹ ਜਾਣ ਵਾਲਾ ਵੀਡੀਓ ਕੀਤਾ ਸਾਂਝਾ, ਇੱਕ ਛੋਟਾ ਜਿਹਾ ਬੱਚਾ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਲਗਾਉਂਦਾ ਹੈ ਸਟ੍ਰੀਟਫੂਡ ਦੀ ਰੇਹੜੀ, ਦੇਖੋ ਵੀਡੀਓ

Written by  Lajwinder kaur   |  February 23rd 2022 06:22 PM  |  Updated: February 23rd 2022 06:22 PM

ਗੁਰੂ ਰੰਧਾਵਾ ਨੇ ਦਿਲ ਨੂੰ ਛੂਹ ਜਾਣ ਵਾਲਾ ਵੀਡੀਓ ਕੀਤਾ ਸਾਂਝਾ, ਇੱਕ ਛੋਟਾ ਜਿਹਾ ਬੱਚਾ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਲਗਾਉਂਦਾ ਹੈ ਸਟ੍ਰੀਟਫੂਡ ਦੀ ਰੇਹੜੀ, ਦੇਖੋ ਵੀਡੀਓ

ਪੰਜਾਬੀ ਗਾਇਕ ਗੁਰੂ ਰੰਧਾਵਾ Guru Randhawa ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੋਈ ਨਾ ਕੋਈ ਵੀਡੀਓ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਜੋ ਵੀਡੀਓ ਉਨ੍ਹਾਂ ਨੇ ਸ਼ੇਅਰ ਕੀਤਾ ਹੈ, ਉਹ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ। ਖੁਦ ਗਾਇਕ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਤੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕਰ ਦਿੱਤਾ ਹੈ। ਜੀ ਹਾਂ ਗੁਰੂ ਰੰਧਾਵਾ ਆਪਣੇ ਵੀਡੀਓ ਤੋਂ ਇਲਾਵਾ ਅਕਸਰ ਹੀ ਉਹ ਵੀਡੀਓਜ਼ ਵੀ ਸ਼ੇਅਰ ਕਰ ਦਿੰਦੇ ਨੇ ਜੋ ਉਨ੍ਹਾਂ ਨੂੰ ਵਧੀਆ ਲਗਦੀਆਂ ਨੇ ਤੇ ਸਮਾਜ ਨੂੰ ਚੰਗਾ ਸੁਨੇਹਾ ਦਿੰਦੀਆਂ ਨੇ।

ਹੋਰ ਪੜ੍ਹੋ : ਜਾਣੋ ਰੌਸ਼ਨ ਪ੍ਰਿੰਸ ਨੂੰ ਕਿਸ ਗੱਲ ਤੋਂ ਲਗਦਾ ਸੀ ਡਰ,ਜਿਸ ਕਰਕੇ ਆਪਣੀ ਪਤਨੀ ਨੂੰ ਰੱਖਿਆ ਸੀ ਮੀਡੀਆ ਤੋਂ ਦੂਰ, ਇਸ ਵੀਡੀਓ ‘ਚ ਕੀਤਾ ਖੁਲਾਸਾ

viral video shared by guru randhawa

ਗਾਇਕ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਿੱਕੇ ਬੱਚੇ ਦਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਇੱਕ ਬੱਚਾ ਸਟ੍ਰੀਟਫੂਡ ਬਣਾ ਰਿਹਾ ਹੈ। ਇਸ ਸਟਾਲ ਨੂੰ ਇਹ ਨਿੱਕਾ ਬੱਚਾ ਚਲਾ ਰਿਹਾ ਹੈ। ਇਸ ਬੱਚੇ ਦੀ ਹਿੰਮਤ ਨੂੰ ਸਲਾਮ ਕਰਦੇ ਹੋਏ ਗੁਰੂ ਰੰਧਾਵਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਪ੍ਰਮਾਤਮਾ ਹਰ ਉਸ ਬੱਚੇ ਨੂੰ ਅਸੀਸ ਦੇਵੇ ਜੋ ਆਪਣੇ ਪਰਿਵਾਰਾਂ ਦਾ ਪੇਟ ਭਰਣ ਲਈ ਸਖਤ ਮਿਹਨਤ ਕਰ ਰਿਹਾ ਹੈ..’। ਇਸ ਵੀਡੀਓ ਉੱਤੇ ਲੱਖਾਂ ਦੀ ਗਿਣਤੀ 'ਚ ਵਿਊਜ਼ ਤੇ ਵੱਡੀ ਗਿਣਤੀ ਕਮੈਂਟ ਆ ਚੁੱਕੇ ਹਨ। ਹਰ ਕੋਈ ਇਸ ਬੱਚੇ ਨੂੰ ਅਸੀਸਾਂ ਦੇ ਰਿਹਾ ਹੈ।

Guru Randhawa

ਹੋਰ ਪੜ੍ਹੋ : ਗੁਰੀ ਤੇ ਜੱਸ ਮਾਣਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘London’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਦਾ ਬੋਲ ਬਾਲਾ ਬਾਲੀਵੁੱਡ ਜਗਤ ਚ ਵੀ ਪੂਰਾ ਹੈ। ਉਹ ਕਈ ਬਾਲੀਵੁੱਡ ਫ਼ਿਲਮਾਂ ਚ ਗੀਤ ਗਾ ਚੁੱਕੇ ਨੇ। ਯੂਟਿਊਬ ਉੱਤੇ ਗੁਰੂ ਰੰਧਾਵਾ ਦੇ ਗੀਤਾਂ ਨੇ ਕਈ ਰਿਕਾਰਡਜ਼ ਬਣਾਏ ਨੇ। ਬਹੁਤ ਜਲਦ ਉਹ ਆਪਣੀ ਮਿਊਜ਼ਿਕ ਐਲਬਮ UNSTOPPABLE ਲੈ ਕੇ ਆ ਰਹੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network