ਆਪਣਿਆਂ ਨੂੰ ਮਿਲਣ ਲਈ ਸਮਾਂ ਕੱਢ ਹੀ ਲੈਂਦੇ ਨੇ ਗੁਰੂ ਰੰਧਾਵਾ,ਹੁਣ ਪਾਪਾ ਜੀ ਨਾਲ ਤਸਵੀਰ ਕੀਤੀ ਸਾਂਝੀ  

written by Shaminder | July 10, 2019

ਗੁਰੂ ਰੰਧਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਹ ਸਿਤਾਰਾ ਹੈ ਜਿਸ ਨੇ ਪੰਜਾਬੀ ਮਾਂ ਬੋਲੀ ਨੂੰ ਕੌਮਾਂਤਰੀ ਪੱਧਰ 'ਤੇ ਪਹੁੰਚਾ ਦਿੱਤਾ ਹੈ । ਗੁਰੂ ਰੰਧਾਵਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ। ਪਿੱਛੇ ਜਿਹੇ ਉਨ੍ਹਾਂ ਨਾਲ ਹਾਲੀਵੁੱਡ ਗਾਇਕ ਪਿੱਟਬੁਲ ਨੇ ਵੀ ਗੀਤ ਗਾਇਆ ਸੀ । ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ । ਹੋਰ ਵੇਖੋ: ਇਸ ਤਰ੍ਹਾਂ ਦੀ ਲਗਜ਼ਰੀ ਲਾਈਫ ਜਿਉਂਦੇ ਹਨ ਗੁਰੂ ਰੰਧਾਵਾ https://www.instagram.com/p/BzsHuGLHQ_4/ ਗੁਰੂ ਰੰਧਾਵਾ ਭਾਵੇਂ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ ਪਰ ਉਹ ਇੱਕ ਅਜਿਹੇ ਗਾਇਕ ਹਨ । ਜੋ ਜ਼ਮੀਨ ਨਾਲ ਜੁੜੇ ਹੋਏ ਹਨ । ਉਹ ਆਪਣੇ ਰੁੱਝੇ ਹੋਏ ਸਮੇਂ ਚੋਂ ਸਮਾਂ ਕੱਢ ਕੇ ਆਪਣੇ ਪਰਿਵਾਰ ਨੂੰ ਮਿਲਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪਾਪਾ ਜੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "Forever blessed with our Papaji’s blessings" / [embed]https://www.instagram.com/p/BzpephoHQzC[/embed] ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਗੁਰੂ ਰੰਧਾਵਾ ਦੇ ਨਾਲ ਉਨ੍ਹਾਂ ਦਾ ਭਰਾ ਵੀ ਨਜ਼ਰ ਆ ਰਿਹਾ ਹੈ । ਗੁਰੂ ਰੰਧਾਵਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । https://www.instagram.com/p/BzDT8Y9nvlo/

0 Comments
0

You may also like