ਸਾਨੂੰ ਤੁਹਾਡੇ ਪਿਆਰ ਦੀ ਓਨੀ ਹੀ ਲੋੜ ਆ ਜਿੰਨੀ ਤੁਹਾਨੂੰ ਹਰ ਦਿਨ ਰੋਟੀ ਦੀ ਲੋੜ ਹੈ -ਗੁਰੂ ਰੰਧਾਵਾ

Written by  Shaminder   |  September 26th 2019 03:38 PM  |  Updated: September 26th 2019 03:38 PM

ਸਾਨੂੰ ਤੁਹਾਡੇ ਪਿਆਰ ਦੀ ਓਨੀ ਹੀ ਲੋੜ ਆ ਜਿੰਨੀ ਤੁਹਾਨੂੰ ਹਰ ਦਿਨ ਰੋਟੀ ਦੀ ਲੋੜ ਹੈ -ਗੁਰੂ ਰੰਧਾਵਾ

ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ 'ਚ ਰਣਜੀਤ ਬਾਵਾ ਅਤੇ ਗੁਰੂ ਰੰਧਾਵਾ ਖਾਣੇ ਦਾ ਲੁਤਫ ਉਠਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ਦੋਵੇਂ ਇਸ ਵੀਡੀਓ 'ਚ ਆਪਣੀ ਫ਼ਿਲਮ ਤਾਰਾ ਮੀਰਾ ਜੋ ਕਿ ਗਿਆਰਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਉਸ ਬਾਰੇ ਵੀ ਜਾਣਕਾਰੀ ਦੇ ਰਹੇ ਹਨ  । ਦੱਸ ਦਈਏ ਕਿ ਇਸ ਫ਼ਿਲਮ ਦਾ ਟ੍ਰੇਲਰ ਕੱਲ੍ਹ ਸਾਹਮਣੇ ਆਵੇਗਾ,ਜਦਕਿ ਫ਼ਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ । ਇਸ ਫ਼ਿਲਮ ਨੂੰ ਲੈ ਕੇ ਗੁਰੂ ਰੰਧਾਵਾ ਕਾਫੀ ਉਤਸ਼ਾਹਿਤ ਹਨ ਕਿਉਂਕਿ ਇਸ ਫ਼ਿਲਮ ਦੇ ਜ਼ਰੀਏ ਉਹ ਬਤੌਰ ਪ੍ਰੋਡਿਊਸਰ ਪੰਜਾਬੀ ਇੰਡਸਟਰੀ 'ਚ ਕਦਮ ਰੱਖਣ ਜਾ ਰਹੇ ਨੇ ।

ਹੋਰ ਵੇਖੋ:ਗੁਰੂ ਰੰਧਾਵਾ ਨੇ ਬੱਬੂ ਮਾਨ ਨਾਲ ਤਸਵੀਰ ਸਾਂਝੀ ਕਰ ਕਿਹਾ ਕੁਝ ਅਜਿਹਾ ਕਿ ਰਣਜੀਤ ਬਾਵਾ ਤੇ ਬੰਟੀ ਬੈਂਸ ਨੇ ਵੀ ਕੀਤੇ ਕਮੈਂਟ

https://www.instagram.com/p/B23fw-VHXqq/

ਗੁਰੂ ਰੰਧਾਵਾ ਦਾ ਜਿਹੜੇ ਆਉਣ ਵਾਲੀ ਪੰਜਾਬੀ ਫ਼ਿਲਮ ਤਾਰਾ ਮੀਰਾ ਨੂੰ ਪ੍ਰੋਡਿਊਸ ਕਰਨ ਜਾ ਰਹੇ ਹਨ। ਇਸ ਫ਼ਿਲਮ ‘ਚ ਰਣਜੀਤ ਬਾਵਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਜਿਹੜੇ ਇਸ ਤੋਂ ਪਹਿਲਾਂ ਹਾਈਐਂਡ ਯਾਰੀਆਂ, ਵੇਖ ਬਰਾਤਾਂ ਚੱਲੀਆਂ, ਮਿਸਟਰ ਐਂਡ ਮਿਸਿਜ਼ 420 ਰਿਟਰਨ ਵਰਗੀਆਂ ਫ਼ਿਲਮਾਂ ‘ਚ ਹਰ ਕਿਸੇ ਦਾ ਦਿਲ ਜਿੱਤ ਚੁੱਕੇ ਹਨ।

https://www.instagram.com/p/B2zAL1qnBBi/

ਤਾਰਾ ਮੀਰਾ ਫ਼ਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ ਜਿਸ ਦੀ ਕਹਾਣੀ ਨੂੰ ਲਿਖਿਆ ਅਤੇ ਡਾਇਰੈਕਟ ਕਰ ਰਹੇ ਹਨ ਰਾਜੀਵ ਕੁਮਾਰ ਢੀਂਗਰਾ। ਫ਼ਿਲਮ ‘ਚ ਰਣਜੀਤ ਬਾਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਅਤੇ ਨਾਜ਼ੀਆ ਹੁਸੈਨ ਵਰਗੇ ਕਈ ਹੋਰ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network