ਇਹਨਾਂ ਦੋ ਨਵੀਆਂ ਅਦਾਕਾਰਾ ਨਾਲ ਪੇਸ਼ ਹਨ ਗੁਰੂ ਰੰਧਾਵਾ ਆਪਣੇ ਗੀਤ 'ਆਜਾ ਨੀ ਆਜਾ' ਦਾ ਨਵਾਂ ਵਰਜਨ ਲੈਕੇ

Written by  Rajan Sharma   |  July 24th 2018 07:04 AM  |  Updated: July 24th 2018 07:04 AM

ਇਹਨਾਂ ਦੋ ਨਵੀਆਂ ਅਦਾਕਾਰਾ ਨਾਲ ਪੇਸ਼ ਹਨ ਗੁਰੂ ਰੰਧਾਵਾ ਆਪਣੇ ਗੀਤ 'ਆਜਾ ਨੀ ਆਜਾ' ਦਾ ਨਵਾਂ ਵਰਜਨ ਲੈਕੇ

ਲਓ ਜੀ ਗੁਰੂ ਰੰਧਾਵਾ guru randhawa ਹਾਜ਼ਰ ਹੋ ਗਏ ਹਨ ਆਪਣੇ ਨਵੇਂ ਆਏ ਪੰਜਾਬੀ ਗੀਤ "ਆਜਾ ਨੀ ਆਜਾ" punjabi song ਦਾ ਨਵਾਂ ਵਰਜਨ ਲੈਕੇ| ਗੁਰੂ ਰੰਧਾਵਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਆਪਣੇ ਘਰ ਬੈਠੇ ਹੋਏ ਹਨ ਅਤੇ ਟੀਵੀ ਦੇਖ ਰਹੇ ਹਨ| ਵੀਡੀਓ ਸਾਂਝਾ ਕਰਦੇ ਹੋਏ ਉਹਨਾਂ ਨਾਲ ਦੱਸਿਆ ਕਿ ਇਸ ਵੀਡੀਓ ਵਿੱਚ ਉਹਨਾਂ ਨਾਲ ਦੋ ਅਦਾਕਾਰਾ ਹਨ ਇੱਕ ਤਾਂ ਉਹ ਜਿਹਨਾਂ ਨੂੰ ਉਹ ਟੀਵੀ ਵਿੱਚ ਦੇਖ ਰਹੇ ਹਨ ਅਤੇ ਦੂਸਰਾ ਉਹ ਬੁੱਤ ਜਿਸ ਨਾਲ ਉਹ ਡਾਂਸ ਕਰ ਰਹੇ ਹਨ| ਆਪਣੇ ਗੀਤ ਨੂੰ ਗਾਂਦੇ ਹੋਏ ਉਹ ਬੇਹੱਦ ਆਨੰਦ ਮਾਨ ਰਹੇ ਹਨ|

https://www.instagram.com/p/Blksq2khBhE/

ਦੱਸ ਦੇਈਏ ਕਿ ਇਸ ਗੀਤ ਦੇ ਬੋਲ ”ਗੁਰੂ ਰੰਧਾਵਾ” guru randhawa ਨੇ ਖੁਦ ਹੀ ਲਿਖੇ ਹਨ ਅਤੇ ਨਾਲ ਹੀ ਸੰਗੀਤ ਵੀ ਖੁਦ ਹੀ ਦਿੱਤਾ ਹੈ | ਇਹ ਇੱਕ ਬਹੁਤ ਹੀ ਵਧੀਆ ਰੋਮਾੰਟਿਕ ਗੀਤ punjabi song ਹੈ | ਉਮੀਦ ਹੈ ਕਿ ਜਿਸ ਤਰਾਂ ਇਹਨਾਂ ਦੇ ਪਹਿਲੇ ਗੀਤਾਂ ਨੂੰ ਬਹੁਤ ਪਿਆਰ ਮਿਲਿਆ ਉਸੇ ਤਰਾਂ ਇਸ ਗੀਤ ਨੂੰ ਵੀ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਵੇਗਾ|

https://www.youtube.com/watch?v=ttCFfeAF98U

ਇਹਨਾਂ ਨੇ ਆਪਣੀ ਗਾਇਕੀ ਦੀਆ ਧੁੱਮਾਂ ਦੇਸ਼ ਵਿਦੇਸ਼ ਵਿੱਚ ਪਾਈਆਂ ਹੋਈਆਂ ਹਨ ਅਤੇ ਪੰਜਾਬ ਤੋਂ ਇਲਾਵਾ ਪੂਰੇ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਸੁਣਿਆਂ ਜਾਂਦਾ ਹੈ | ਪਿਛਲੇ ਸਾਲ ਦਸੰਬਰ ਵਿੱਚ ਇਹਨਾਂ ਦਾ ਇੱਕ ਗੀਤ ”ਲਾਹੌਰ” punjabi song ਰਿਲੀਜ਼ ਹੋਈਆਂ ਸੀ ਉਸ ਗੀਤ ਨੂੰ ਲੋਕਾਂ ਵੱਲੋ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਇਸ ਗੀਤ ਨੂੰ ਯੂਟਿਊਬ ਤੇ 100 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਗਿਆ ਹੈ|

Guru Randhawa


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network