ਗੁਰੂ ਰੰਧਾਵਾ ਨੇ ਇਸ ਗੱਭਰੂ ਦੇ ਜਜ਼ਬੇ ਨੂੰ ਕੀਤਾ ਸਲਾਮ, ‘ਡਾਂਸ ਮੇਰੀ ਰਾਣੀ’ ‘ਤੇ ਇਸ ਦਿਵਿਆਂਗ ਨੇ ਕੀਤਾ ਸ਼ਾਨਦਾਰ ਡਾਂਸ, ਦੇਖੋ ਵੀਡੀਓ

written by Lajwinder kaur | January 12, 2022

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜ਼ਾਨਾ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੈ। ਇਸ ਤੋਂ ਇਲਾਵਾ ਦੁਨੀਆਂ ਦੇ ਕੋਨੇ ਚ ਛੁਪਿਆ ਹੋਇਆ ਟੇਲੈਂਟ ਵੀ ਲੋਕਾਂ ਦੇ ਸਾਹਮਣੇ ਆਉਂਦਾ ਹੈ। ਏਨੀਂ ਦਿਨੀਂ ਗੁਰੂ ਰੰਧਾਵਾ ਤੇ ਨੌਰਾ ਫਤੇਹੀ ਦਾ ਨਵਾਂ ਗੀਤ ਡਾਂਸ ਮੇਰੀ ਰਾਣੀ ਖੂਬ ਸੁਰਖੀਆਂ ਬਟੋਰ ਰਿਹਾ ਹੈ। ਪ੍ਰਸ਼ੰਸਕ ਇਸ ਗਾਣੇ ਨੂੰ ਪਿਆਰ ਦਿੰਦੇ ਹੋਏ ਆਪੋ ਆਪਣੇ ਵੀਡੀਓਜ਼ ਬਣਾ ਰਹੇ ਨੇ। ਗੁਰੂ ਰੰਧਾਵਾ ਵੀ ਆਪਣੇ ਪ੍ਰਸ਼ੰਸਕਾਂ ਨੂੰ ਸਤਿਕਾਰ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓਜ਼ ਨੂੰ ਸ਼ੇਅਰ ਕਰ ਰਹੇ ਨੇ।

ਹੋਰ ਪੜ੍ਹੋ : ਸੰਨੀ ਦਿਓਲ ਬੱਚਿਆਂ ਵਾਂਗ ਬਰਫ ‘ਚ ਖੇਡਦੇ ਨਜ਼ਰ ਆਏ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਹੀਰੋ ਦਾ ਇਹ ਕੂਲ ਅੰਦਾਜ਼, ਦੇਖੋ ਵੀਡੀਓ

Guru Randhawa-Nora Image Source: Instagram

ਗੁਰੂ ਰੰਧਾਵਾ ਨੇ ਅਜਿਹਾ ਇੱਕ ਹੋਰ ਨਵਾਂ ਵੀਡੀਓ ਆਪਣੇ ਪ੍ਰਸ਼ੰਸਕ ਦਾ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਇਸ ਗੱਭਰੂ ਨੂੰ ਸਲਾਮ ਕਰ ਰਹੇ ਨੇ। ਜੀ ਹਾਂ ਇਸ ਦਿਵਿਆਂਗ ਗੱਭਰੂ ਨੇ ਏਨਾਂ ਬਾਕਮਾਲ ਦਾ ਡਾਂਸ ਕੀਤਾ ਹੈ ਹਰ ਕੋਈ ਇਸ ਨੌਜਵਾਨ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਪਾ ਰਿਹਾ ਹੈ। ਵਿਨੋਦ ਠਾਕੁਰ ਨਾਂਅ ਦਾ ਇਹ ਵਿਅਕਤੀ ਆਪਣੇ ਸ਼ਾਨਦਾਰ ਮੂਵ ਦੇ ਨਾਲ ਵਾਹ ਵਾਹੀ ਖੱਟ ਰਿਹਾ ਹੈ। ਖੁਦ ਗੁਰੂ ਰੰਧਾਵਾ ਨੇ ਵੀ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ- ਬਹੁਤ ਸਾਰਾ ਸਤਿਕਾਰ ਵਿਨੋਦ ਠਾਕੁਰ ਭਰਾ ਨਾਲ ਹੀ ਉਨ੍ਹਾਂ ਨੇ ਪ੍ਰਾਰਥਨਾ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਦੋ ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਹਨ। ਦੱਸ ਦਈਏ ਗੁਰੂ ਰੰਧਾਵਾ ਦੇ ਇਸ ਗੀਤ ਉੱਤੇ ਵੱਡੀ ਗਿਣਤੀ 'ਚ ਲੋਕ ਤੇ ਮਨੋਰੰਜਨ ਜਗਤ ਦੇ ਕਲਾਕਾਰ ਵੀ ਵੀਡੀਓਜ਼ ਬਣਾ ਚੁੱਕੇ ਹਨ।

nore and guru

ਹੋਰ ਪੜ੍ਹੋ : ਅਰਜਨ ਢਿੱਲੋਂ ਤੇ ਨਿਮਰਤ ਖਹਿਰਾ ਦਾ ਨਵਾਂ ਗੀਤ SHAMA PAYIA ਛਾਇਆ ਟਰੈਂਡਿੰਗ ‘ਚ, ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਨੂੰ ਇਸ ਗੀਤ ਦੇ ਰਾਹੀਂ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ

ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਦਾ ਬੋਲ ਬਾਲਾ ਬਾਲੀਵੁੱਡ ਜਗਤ ਚ ਵੀ ਪੂਰਾ ਹੈ। ਉਹ ਕਈ ਬਾਲੀਵੁੱਡ ਫ਼ਿਲਮਾਂ ਚ ਗੀਤ ਗਾ ਚੁੱਕੇ ਨੇ। ਯੂਟਿਊਬ ਉੱਤੇ ਗੁਰੂ ਰੰਧਾਵਾ ਦੇ ਗੀਤਾਂ ਨੇ ਕਈ ਰਿਕਾਰਡਜ਼ ਬਣਾਏ ਨੇ।

 

 

View this post on Instagram

 

A post shared by Guru Randhawa (@gururandhawa)

You may also like