ਬਦਲਣ ਵਾਲੀ ਹੈ ਇਸ ਗਰੀਬ ਨੌਜਵਾਨ ਦੀ ਕਿਸਮਤ, ਗੁਰੂ ਰੰਧਾਵਾ ਨੇ ਵੀਡੀਓ ਸ਼ੇਅਰ ਕਰਕੇ ਮਿਲਣ ਦੀ ਇੱਛਾ ਕੀਤੀ ਪ੍ਰਗਟ

Written by  Lajwinder kaur   |  April 30th 2020 06:01 PM  |  Updated: April 30th 2020 06:05 PM

ਬਦਲਣ ਵਾਲੀ ਹੈ ਇਸ ਗਰੀਬ ਨੌਜਵਾਨ ਦੀ ਕਿਸਮਤ, ਗੁਰੂ ਰੰਧਾਵਾ ਨੇ ਵੀਡੀਓ ਸ਼ੇਅਰ ਕਰਕੇ ਮਿਲਣ ਦੀ ਇੱਛਾ ਕੀਤੀ ਪ੍ਰਗਟ

ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਇੱਕ ਦਿਹਾੜੀ ਕਰਨ ਵਾਲਾ ਗਰੀਬ ਨੌਜਵਾਨ ਗੁਰੂ ਰੰਧਾਵਾ ਦੇ ਗੀਤ ‘ਸੁਰਮਾ ਸੁਰਮਾ’ ‘ਤੇ ਮਾਈਕਲ ਜੈਕਸਨ ਵਾਂਗ ਡਾਂਸ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਗੁਰੂ ਰੰਧਾਵਾ ਨੇ ਇਸ ਨੌਜਵਾਨ ਨੂੰ ਹੱਲਾਸ਼ੇਰੀ ਦਿੰਦੇ ਹੋਏ ਵੀਡੀਓ ਸ਼ੇਅਰ ਕਰਕੇ ਲਿਖਿਆ ਹੈ, ‘ਸਾਡੇ ਦੇਸ਼ ‘ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਬਸ ਉਸ ਨੂੰ ਦੁਨੀਆ ਅੱਗੇ ਲਿਆਉਣ ਦੀ ਜ਼ਰੂਰਤ ਹੈ’ ।

ਉਨ੍ਹਾਂ ਨੇ ਅੱਗੇ ਲਿਖਿਆ ਹੈ ਉਹ ਅਜਿਹੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਮਿਲਣਾ ਤੇ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੇ ਨੇ । ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਜੇ ਕੋਈ ਇਸ ਨੌਜਵਾਨ ਦਾ ਨਾਂਅ ਪਤਾ ਜਾਣਦਾ ਹੈ ਤਾਂ ਕ੍ਰਿਪਾ ਕਰਕੇ ਇਹ ਜਾਣਕਾਰੀ ਉਨ੍ਹਾਂ ਨੂੰ ਜ਼ਰੂਰ ਦੇਣ । ਇਸ ਵੀਡੀਓ ਨੂੰ ਅਜੇ ਤੱਕ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ ।

ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਲਾਹੌਰ, ਸੂਟ ਸੂਟ, ਹਾਈ ਰੇਟਡ ਗੱਭਰੂ, ਇਸ਼ਕ ਤੇਰਾ, ਸਲੋਲੀ ਸਲੋਲੀ, ਮੇਡ ਇਨ ਇੰਡੀਆ, ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਆਪਣੇ ਗੀਤਾਂ ਦਾ ਜਾਦੂ ਬਿਖੇਰ ਚੁੱਕੇ ਨੇ । ਗੁਰੂ ਰੰਧਾਵਾ ਅੰਤਰਰਾਸ਼ਟਰੀ ਸਟਾਰ ਪਿਟਬੁਲ ਤੇ Jay Sean ਨਾਲ ਵੀ ਗੀਤ ਗਾ ਚੁੱਕੇ ਨੇ । ਜਿਹੜੇ ਗਲੋਬਲੀ ਹਿੱਟ ਸਾਬਿਤ ਹੋਇਆ ਨੇ । ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਫ਼ਿਲਮ ‘ਤਾਰਾ ਮੀਰਾ’ ਨੂੰ ਵੀ ਪ੍ਰੋਡਿਊਸ ਕੀਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network