ਗੁਰੂ ਰੰਧਾਵਾ ਨੇ ਤਸਵੀਰ ਸ਼ੇਅਰ ਕਰ ਨੋਰਾ ਫਤੇਹੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਫੈਨਜ਼ ਕਰ ਰਹੇ ਪਸੰਦ

written by Pushp Raj | February 08, 2022

ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਆਪਣੇ ਦੋਸਤਾਂ ਨੂੰ ਉਨ੍ਹਾਂ ਦੇ ਖ਼ਾਸ ਦਿਨ 'ਤੇ ਸਪੈਸ਼ਲ ਕਰਵਾਉਣਾ ਨਹੀਂ ਭੁੱਲਦੇ। ਗੁਰੂ ਰੰਧਾਵਾ ਨੇ ਆਪਣੀ ਦੋਸਤ ਨੋਰਾ ਫਤੇਹੀ ਲਈ ਵੀ ਅਜਿਹਾ ਹੀ ਕੀਤਾ ਹੈ। ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ ਰਾਹੀਂ ਨੋਰਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਗੁਰੂ ਰੰਧਾਵਾ ਅਤੇ ਨੋਰਾ ਫਤੇਹੀ ਇੱਕ-ਦੂਜੇ ਦੇ ਬਹੁਤ ਚੰਗੇ ਦੋਸਤ ਹਨ।ਉਹ ਹਰ ਰੋਜ਼ ਇੱਕ-ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਨੋਰਾ ਫਤੇਹੀ ਦਾ ਜਨਮਦਿਨ ਦੇ ਇਸ ਖ਼ਾਸ ਮੌਕੇ 'ਤੇ ਗੁਰੂ ਰੰਧਾਵਾ ਨੇ ਇੱਕ ਵਾਰ ਮੁੜ ਅਦਾਕਾਰਾ ਨਾਲ ਆਪਣੀ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗੁਰੂ ਨੇ ਨੋਰਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਗੁਰੂ ਨੇ ਆਪਣੇ ਇੰਸਟਾਗ੍ਰਾਮ ਅਕਾਂਉਟ ਉੱਤੇ ਖ਼ੁਦ ਨਾਲ ਨੋਰਾ ਦੀ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, " ਵਿਸ਼ਿੰਗ ਮਾਈ ਡੀਅਰ ਨੋਰਾ ਫਤੇਹੀ ਆ ਵੈਰੀ ਹੈਪੀ ਬਰਥਡੇਅ❤️। ਕੀਪ ਸ਼ਾਈਨਿੰਗ ਆਲਵੇਜ਼💥"

ਇਸ ਫੋਟੋ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਰੰਧਾਵਾ ਕਾਲੇ ਰੰਗ ਦੇ ਸੂਟ 'ਚ ਬੇਹੱਦ ਡੈਸ਼ਿੰਗ ਦਿਖਾਈ ਦੇ ਰਹੀ ਹਨ, ਜਦੋਂ ਕਿ ਨੋਰਾ ਬਲੈਕ ਕਲਰ ਦੀ ਸ਼ਾਰਟ ਡਰੈੱਸ, ਨੇਕ ਪੀਸ ਅਤੇ ਲਾਲ ਲਿਪਸਟਿਕ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ। ਨੋਰਾ ਇਸ ਡਰੈਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਫੋਟੋ ਵਿੱਚ ਗੁਰੂ ਨੋਰਾ ਦੇ ਪਿੱਛੇ ਖੜ੍ਹੇ ਹੋ ਪੋਜ਼ ਦੇ ਰਹੇ ਹਨ।

ਹੋਰ ਪੜ੍ਹੋ : ITBP ਦੇ ਜਵਾਨ ਨੇ ਲਤਾ ਮੰਗੇਸ਼ਕਰ ਜੀ ਨੂੰ ਅਨੋਖੇ ਅੰਦਾਜ਼ 'ਚ ਦਿੱਤ ਸ਼ਰਧਾਂਜਲੀ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ

ਗੁਰੂ ਦੀ ਇਸ ਪਿਆਰ ਭਰੀ ਪੋਸਟ ਦੇ ਜਵਾਬ ਵਿੱਚ, ਨੋਰਾ ਨੇ ਕਮੈਂਟ ਬਾਕਸ ਵਿੱਚ ❤️❤️❤️ ਦਿਲ ਦੇ ਤਿੰਨ ਇਮੋਜ਼ੀ ਬਣਾ ਕੇ ਧੰਨਵਾਦ ਦਿੱਤਾ ਹੈ।। ਨੋਰਾ ਦੇ ਇਸ ਜਵਾਬ ਤੋਂ ਬਾਅਦ ਪ੍ਰਸ਼ੰਸਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਨੋਰਾ ਫਤੇਹੀ ਦੇ ਜਵਾਬ 'ਤੇ ਟਿੱਪਣੀ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, "ਕੁਝ ਹੋ ਰਿਹਾ ਹੈ।" ਤਾਂ ਉੱਥੇ ਇੱਕ ਹੋਰ ਯੂਜ਼ਰ ਨੇ ਲਿਖਿਆ, "ਤੁਸੀਂ ਦੋਵੇਂ ਵਿਆਹ ਕਰਵਾ ਲਓ। ਤੁਸੀਂ ਇਕੱਠੇ ਚੰਗੇ ਲੱਗ ਰਹੇ ਹੋ।" ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, "ਕੀ ਸੈਟਿੰਗ ਹੋ ਗਈ ਹੈ, ਮੈਡਮ?" ਦੱਸ ਦੇਈਏ ਕਿ ਨੋਰਾ ਫਤੇਹੀ ਗੁਰੂ ਰੰਧਾਵਾ ਨਾਲ 'ਨੱਚ ਮੇਰੀ ਰਾਣੀ' ਅਤੇ 'ਡਾਂਸ ਮੇਰੀ ਰਾਣੀ' ਵਰਗੇ ਗੀਤਾਂ 'ਚ ਨਜ਼ਰ ਆ ਚੁੱਕੀ ਹੈ।

 

View this post on Instagram

 

A post shared by Guru Randhawa (@gururandhawa)

You may also like