ਗੁਰੂ ਰੰਧਾਵਾ ਨੇ ਤਾਜ ਮਹਿਲ ਤੋਂ ਸਾਂਝੀ ਕੀਤੀ ਇਹ ਖ਼ੂਬਸੂਰਤ ਤਸਵੀਰ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

written by Lajwinder kaur | October 05, 2022 01:46pm

Guru Randhawa debut movie: ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਜਿਸ ਚ ਉਹ ਇੱਕ ਸੋਹਣੀ ਜਿਹੀ ਮੁਟਿਆਰ ਦੇ ਨਾਲ ਨਜ਼ਰ ਆ ਰਹੇ ਹਨ। ਇਹ ਤਸਵੀਰ ਤਾਜ ਮਹਿਲ ਤੋਂ ਹੈ ਜਿਸ ‘ਚ ਗੁਰੂ ਰੰਧਾਵਾ ਆਪਣੀ ਫ਼ਿਲਮ ਦੀ ਹੀਰੋਇਨ ਦੇ ਨਾਲ ਬੈਠੇ ਹੋਏ ਨਜ਼ਰ ਆ ਰਹੇ ਹਨ।

ਜੀ ਹਾਂ ਗੁਰੂ ਰੰਧਾਵਾ ਜੋ ਕਿ ਬਹੁਤ ਜਲਦ ਅਦਾਕਾਰੀ ਦੇ ਖੇਤਰ ‘ਚ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਆਪਣੀ ਡੈਬਿਊ ਫ਼ਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਹੀਰਾ ਔਰ ਇਰਾ ਕੀ ਪ੍ਰੇਮ ਕਹਾਣੀ, ਔਰ ਪਿੱਛੇ ਪਿਆਰ ਕੀ ਨਿਸ਼ਾਨੀ #kuchkhattaahojaay ❤️ Meet my Iraa @saieemmanjrekar ❤️’। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਗੁਰੂ ਰੰਧਾਵਾ ਨੂੰ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

singer guru randhawa image source instagram

ਹੋਰ ਪੜ੍ਹੋ : ਸੋਨੂੰ ਸੂਦ ਆਮ ਲੋਕਾਂ ਵਾਂਗ ਟ੍ਰੇਨ 'ਚ ਸਫ਼ਰ ਕਰਦੇ ਆਏ ਨਜ਼ਰ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਵੀਡੀਓ

image source instagram

ਗੁਰੂ ਰੰਧਾਵਾ ਨੇ ਆਪਣੇ ਇੰਸਾਟਗ੍ਰਾਮ ਅਕਾਊਂਟ ਉੱਤੇ ਆਪਣੀ ਫ਼ਿਲਮ ‘KUCH KHATTAA HO JAAY’ ਦਾ ਫਰਸਟ ਲੁੱਕ ਪੋਸਟਰ ਵੀ ਸ਼ੇਅਰ ਕੀਤਾ ਹੈ। ਗਾਇਕ ਗੁਰੂ ਰੰਧਾਵਾ ਆਗਰਾ ਦੀ ਧਰਤੀ ਤੋਂ ਅਦਾਕਾਰੀ ਵਿੱਚ ਡੈਬਿਊ ਕਰਨ ਜਾ ਰਹੇ ਹਨ। ਉਹ ਆਗਰਾ ਪਰਿਵਾਰ 'ਤੇ ਆਧਾਰਿਤ MAC ਫਿਲਮਜ਼ ਦੀ ਕਾਮੇਡੀ ਫ਼ਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਹਨ। ਫ਼ਿਲਮ 'ਚ ਅਨੁਪਮ ਖੇਰ ਜੋ ਕਿ ਗੁਰੂ ਰੰਧਾਵਾ ਦੇ ਦਾਦੇ ਦੇ ਕਿਰਦਾਰ ‘ਚ ਨਜ਼ਰ ਆਉਣਗੇ।

image source instagram

ਦੱਸ ਦਈਏ ਗੁਰੂ ਰੰਧਾਵਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਨ੍ਹਾਂ ਦੇ ਨਾਮ ਦਾ ਸਿੱਕਾ ਬਾਲੀਵੁੱਡ ‘ਚ ਵੀ ਖੂਬ ਚੱਲਦਾ ਹੈ, ਜਿਸ ਕਰਕੇ ਉਹ ਕਈ ਬਾਲੀਵੁੱਡ ਫ਼ਿਲਮਾਂ ‘ਚ ਗੀਤ ਗਾ ਚੁੱਕੇ ਹਨ। ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਉੱਤੇ ਛਾਪ ਛੱਡਣ ਵਾਲੇ ਗੁਰੂ ਰੰਧਾਵਾ ਹੁਣ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨਗੇ।

 

 

View this post on Instagram

 

A post shared by Guru Randhawa (@gururandhawa)

 

 

View this post on Instagram

 

A post shared by Guru Randhawa (@gururandhawa)

You may also like