ਗੁਰੂ ਰੰਧਾਵਾ ਨੇ ਮੰਗਣੀ ਦੀਆਂ ਖ਼ਬਰਾਂ ਨੂੰ ਦੱਸਿਆ ਫਰਜੀ, ਫੋਟੇ ਸ਼ੇਅਰ ਕਰਕੇ ਦੱਸਿਆ ਕੌਣ ਹੈ ਮਿਸਟਰੀ ਗਰਲ

Written by  Rupinder Kaler   |  January 08th 2021 05:22 PM  |  Updated: January 08th 2021 05:22 PM

ਗੁਰੂ ਰੰਧਾਵਾ ਨੇ ਮੰਗਣੀ ਦੀਆਂ ਖ਼ਬਰਾਂ ਨੂੰ ਦੱਸਿਆ ਫਰਜੀ, ਫੋਟੇ ਸ਼ੇਅਰ ਕਰਕੇ ਦੱਸਿਆ ਕੌਣ ਹੈ ਮਿਸਟਰੀ ਗਰਲ

ਗੁਰੂ ਰੰਧਾਵਾ ਨੇ ਉਸ ਮਿਸਟਰੀ ਗਰਲ ਦਾ ਖੁਲਾਸਾ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋਈ ਸੀ । ਦਰਅਸਲ ਬੀਤੇ ਦਿਨ ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਇਕ ਲੜਕੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।

guru

 

ਹੋਰ ਪੜ੍ਹੋ :

guru

ਇਸ ਤਸਵੀਰ ਦੇ ਨਾਲ ਗੁਰੂ ਨੇ ਕੈਪਸ਼ਨ ਵਿੱਚ ਲਿਖਿਆ - "ਨਵਾਂ ਸਾਲ, ਨਵੀਂ ਸ਼ੁਰੂਆਤ! ਗੁਰੂ ਵੱਲੋਂ ਇਸ ਤਸਵੀਰ ਨੂੰ ਪੋਸਟ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਨੇ ਵਿਆਹ ਕਰਵਾ ਲਿਆ ਹੈ ਜਾਂ ਵਿਆਹ ਕਰਵਾਉਣ ਜਾ ਰਹੇ ਹਨ। ਜਿਸ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਤੇ ਕਈ ਕਲਾਕਾਰਾਂ ਨੇ ਨੇ ਗੁਰੂ ਦੀ ਇਸ ਫੋਟੋ 'ਤੇ ਕਮੈਂਟ ਕਰਕੇ ਵਧਾਈ ਦਿੱਤੀ ਸੀ ।

guru

ਗੁਰੂ ਨਾਲ ਇਹ ਮਿਸਟਰੀ ਗਰਲ ਕੌਣ ਹੈ ਇਸ ਬਾਰੇ ਖੁਲਾਸਾ ਹੋਇਆ ਹੈ। ਇਸ ਫੋਟੋ ਵਿੱਚ ਅਭਿਨੇਤਰੀ ਸੰਜਨਾ ਸੰਘੀ ਗੁਰੂ ਨਾਲ ਸਾਫ ਨਜ਼ਰ ਆ ਰਹੀ ਹੈ। ਗੁਰੂ ਨੇ ਇਸ ਫੋਟੋ ਨਾਲ ਲਿਖਿਆ- "ਨਵਾਂ ਸਾਲ, ਸੰਜਨਾ ਸੰਘੀ ਨਾਲ ਨਵਾਂ ਗਾਣਾ।" ਗੁਰੂ ਵੱਲੋਂ ਇਸ ਫੋਟੋ ਨੂੰ ਪੋਸਟ ਕਰਨ ਤੋਂ ਬਾਅਦ, ਪ੍ਰਸ਼ੰਸਕਾਂ ਦਾ ਅੰਦਾਜ਼ਾ ਗਲਤ ਹੋ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network