ਗਾਇਕ ਗੁਰੂ ਰੰਧਾਵਾ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ‘ਚ ਟੇਕਿਆ ਮੱਥਾ, ਪਰਮਾਤਮਾ ਦਾ ਕੀਤਾ ਸ਼ੁਕਰਾਨਾ

written by Lajwinder kaur | December 23, 2020

ਬਾਲੀਵੁੱਡ ਗਾਇਕ ਗੁਰੂ ਰੰਧਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਹੈ ।

guru randhawa picture

ਹੋਰ ਪੜ੍ਹੋ : ਦੇਖੋ ਕਿਸਾਨ ਅੰਦੋਲਨ ‘ਚ ਬੱਬੂ ਮਾਨ ਨੇ ਝਾੜੂ ਲੈ ਕੇ ਖੁਦ ਹੀ ਕਰਤੀ ਸਫਾਈ ਕਿਹਾ-‘ਜੇ ਖਾਂਦੇ ਹੋਏ ਨਹੀਂ ਸੰਗਦੇ ਤਾਂ ਸਫ਼ਾਈ ਵੇਲੇ ਕਿਹੜੀ ਸੰਗ’

ਉਨ੍ਹਾਂ ਨੇ ਨਾਲ ਹੀ ਲਿਖਿਆ ਹੈ –‘ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਅੱਜ ਬੰਗਲਾ ਸਾਹਿਬ ਗੁਰਦੁਆਰਾ ਚ ਮੱਥਾ ਟੇਕਿਆ।

ਮੇਰੇ ਗੁਰੂ ਨਾਨਕ ਦੇਵ ਜੀ ਹੁਣ ਅਤੇ ਸਦਾ ਮੇਰੇ ਨਾਲ ਨੇ’ ।

guru randhawa post

ਇਹ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ । ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ । ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਗੁਰੂ ਰੰਧਾਵਾ ਬਾਲੀਵੁੱਡ ‘ਚ ਕਾਫੀ ਐਕਟਿਵ ਨੇ। ਉਨ੍ਹਾਂ ਨੇ ਕਈ ਹਿੱਟ ਗੀਤਾਂ ਦੇ ਨਾਲ ਕਈ ਰਿਕਾਰਡ ਬਣਾਏ ਨੇ।

guru randhawa photo for article

You may also like