ਗੁਰੂ ਰੰਧਾਵਾ ਨੇ ਆਪਣੀ ਦਾਦੀ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ ਤਾਂ ਇਹਨਾਂ ਸਿਤਾਰਿਆਂ ਨੇ ਵੀ ਕੀਤੇ ਕਮੈਂਟ

Written by  Aaseen Khan   |  October 11th 2019 11:54 AM  |  Updated: October 11th 2019 11:54 AM

ਗੁਰੂ ਰੰਧਾਵਾ ਨੇ ਆਪਣੀ ਦਾਦੀ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ ਤਾਂ ਇਹਨਾਂ ਸਿਤਾਰਿਆਂ ਨੇ ਵੀ ਕੀਤੇ ਕਮੈਂਟ

ਗੁਰੂ ਰੰਧਾਵਾ ਜਿਹੜੇ ਦੁਨੀਆ ਭਰ 'ਚ ਆਪਣੇ ਗੀਤਾਂ ਦੇ ਚਲਦਿਆਂ ਸੁਰਖੀਆਂ 'ਚ ਬਣੇ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਉਹਨਾਂ ਦੀਆਂ ਤਸਵੀਰਾਂ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਖ਼ਾਸ ਕਰਕੇ ਪਰਿਵਾਰ ਦੇ ਮੈਂਬਰਾਂ ਨਾਲ ਸਾਂਝੀਆਂ ਕੀਤੀਆਂ ਗੁਰੂ ਰੰਧਾਵਾ ਦੀਆਂ ਫੋਟੋਆਂ ਬਹੁਤ ਹੀ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਫੈਲਦੀਆਂ ਹਨ। ਅਜਿਹੀ ਹੀ ਤਸਵੀਰ ਉਹਨਾਂ ਹੁਣ ਆਪਣੀ ਦਾਦੀ ਜੀ ਨਾਲ ਯਾਨੀ ਆਪਣੀ ਬੀਬੀ ਨਾਲ ਸਾਂਝੀ ਕੀਤੀ ਹੈ ਜਿਸ ਨੂੰ ਕੁਝ ਹੀ ਘੰਟਿਆਂ 'ਚ 4 ਲੱਖ ਦੇ ਕਰੀਬ ਲੋਕਾਂ ਵੱਲੋਂ ਪਸੰਦ ਕੀਤਾ ਜਾ ਚੁੱਕਿਆ ਹੈ।

 

View this post on Instagram

 

Mein te meri Bibi ❤️

A post shared by Guru Randhawa (@gururandhawa) on

ਗੁਰੂ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ,'ਮੈਂ ਤੇ ਮੇਰੀ ਬੀਬੀ'।ਗੁਰੂ ਰੰਧਾਵਾ ਦੀ ਬੀਬੀ ਨਾਲ ਇਸ ਤਸਵੀਰ 'ਤੇ ਬਾਲੀਵੁੱਡ ਅਤੇ ਪਾਲੀਵੁੱਡ ਦੇ ਕਈ ਸਿਤਾਰਿਆਂ ਨੇ ਕਮੈਂਟ ਕਰਕੇ ਤਸਵੀਰ ਦੀ ਤਾਰੀਫ ਕੀਤੀ ਹੈ। ਇਹਨਾਂ ਸਿਤਾਰਿਆਂ 'ਚ ਪ੍ਰੀਤ ਹੁੰਦਲ, ਬੰਟੀ ਬੈਂਸ, ਵੀ ਮਿਊਜ਼ਿਕ ਨੇ ਲਿਖਿਆ ਬਹੁਤ ਸਾਰਾ ਪਿਆਰ ਬੀਬੀ ਜੀ ਤੁਸੀਂ ਮੈਨੂੰ ਮੇਰੀ ਸਵਰਗ ਵਾਸੀ ਦਾਦੀ ਦੀ ਯਾਦ ਦਵਾਉਂਦੇ ਹੋ।ਇਹਨਾਂ ਤੋਂ ਇਲਾਵਾ ਮਾਸਟਰ ਸਲੀਮ, ਅਤੇ ਰੈਪ ਸਟਾਰ ਇੱਕਾ ਨੇ ਵੀ ਕਮੈਂਟ ਕੀਤੇ ਹਨ।

ਹੋਰ ਵੇਖੋ : ਭਾਣਜੇ ਨੇ ਨਵੇਂ ਵਿਆਹੇ ਮਾਮੇ ਨੂੰ ਕੀਤਾ ਪਾਣੀ ਪਾਣੀ, ਨਹੀਂ ਰੋਕ ਪਾਓਗੇ ਹਾਸਾ, ਦੇਖੋ ਵਾਇਰਲ ਵੀਡੀਓ

ਗੁਰੂ ਰੰਧਾਵਾ ਜਿੰਨ੍ਹਾਂ ਵੱਲੋਂ ਪ੍ਰੋਡਿਊਸ ਕੀਤੀ ਪਹਿਲੀ ਪੰਜਾਬੀ ਫ਼ਿਲਮ 'ਤਾਰਾ ਮੀਰਾ' ਅੱਜ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ 'ਚ ਰਣਜੀਤ ਬਾਵਾ ਅਤੇ ਨਾਜ਼ੀਆ ਹੁਸੈਨ ਮੁੱਖ ਭੂਮਿਕਾ 'ਚ ਹਨ। ਫ਼ਿਲਮ ਨੂੰ ਰਣਜੀਤ ਬਾਵਾ ਤੇ ਗੁਰੂ ਰੰਧਾਵਾ ਨੇ ਜੀ ਜਾਨ ਨਾਲ ਪ੍ਰਮੋਟ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network