ਗੁਰੂ ਰੰਧਾਵਾ ਦਾ ਇਹ ਹਿੱਟ ਗਾਣਾ ਹੋਵੇਗਾ ਪੰਜ ਭਾਸ਼ਾਵਾਂ 'ਚ ਰਿਲੀਜ਼ By Rupinder Kaler 18 Jul 2019 | Updated On 18 Jul 2019 10:44 IST in Punjabi Buzz Celebrities Special New Update Advertisment ਗੁਰੂ ਰੰਧਾਵਾ ਦੇ ਗਾਣੇ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ । ਕਿਸੇ ਵੀ ਤਰ੍ਹਾਂ ਦੀ ਪਾਰਟੀ ਹੋਵੇ ਜਾਂ ਫਿਰ ਜਸ਼ਨ ਦਾ ਮਾਹੌਲ ਹੋਵੇ ਹਮੇਸ਼ਾ ਗੁਰੂ ਰੰਧਾਵਾ ਦੇ ਗਾਣੇ ਡੀਜੇ ਤੇ ਵਜਾਏ ਜਾਂਦੇ ਹਨ । ਇਸੇ ਕਰਕੇ ਗੁਰੂ ਰੰਧਾਵਾ ਦੇ ਗਾਣੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਲਏ ਜਾ ਰਹੇ ਹਨ । ਇਸ ਸਭ ਦੇ ਚਲਦੇ ਗੁਰੂ ਰੰਧਾਵਾ ਨੇ ਇੱਕ ਹੋਰ ਖੁਸ਼ੀ ਦੀ ਖ਼ਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ । ਗੁਰੂ ਰੰਧਾਵਾ ਨੇ ਆਪਣੇ ਟਵਿੱਟਰ ਤੋਂ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਉਸ ਦਾ ਗਾਣਾ 'ਏਨੀਂ ਸੋਹਣੀ' ਹੁਣ ਵੱਖ ਵੱਖ ਪੰਜ ਭਾਸ਼ਵਾਂ ਵਿੱਚ ਰਿਲੀਜ਼ ਹੋਣ ਵਾਲਾ ਹੈ । ਇਹ ਗਾਣਾ ਪੰਜਾਬੀ ਤੇ ਹਿੰਦੀ ਵਿੱਚ ਤਾਂ ਹੈ ਹੀ ਉੱਥੇ ਇਹ ਗਾਣਾ ਹੁਣ ਤਮਿਲ, ਤੇਲਗੂ ਤੇ ਮਲਿਆਲਮ ਭਾਸ਼ਾ ਵਿੱਚ ਵੀ ਗਾਇਆ ਜਾ ਰਿਹਾ ਹੈ । https://twitter.com/GuruOfficial/status/1151011453513551872 ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰੂ ਰੰਧਾਵਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਪਣੀ ਸ਼ੁਰੂਆਤ ਕੀਤੀ ਸੀ । ਉਹਨਾਂ ਦੇ ਗਾਣੇ ਏਨੇਂ ਹਿੱਟ ਹਨ ਕਿ ਯੂ-ਟਿਊਬ ਤੇ ਵੀਵਰਜ ਦੇ ਮਾਮਲੇ ਵਿੱਚ ਇਹਨਾਂ ਗਾਣਿਆਂ ਨੇ ਇੱਕ ਰਿਕਾਰਡ ਕਾਇਮ ਕੀਤਾ ਹੈ। #guru-randhawa #enni-soni #saaho Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article