Advertisment

ਦਰਸ਼ਨ ਕਰੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ

author-image
By Shaminder
New Update
ਦਰਸ਼ਨ ਕਰੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ
Advertisment
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਜਿਨਾਂ ਨੇ ਆਪਸੀ ਭੇਦਭਾਵ ਮਿਟਾ ਕੇ ਕੁਲ ਲੁਕਾਈ ਨੂੰ ਇੱਕਜੁਟਤਾ ਦਾ ਸੁਨੇਹਾ ਦਿੱਤਾ ।ਉਨਾਂ ਨੇ ਕਿਰਤ ਕਰਨ,ਵੰਡ ਕੇ ਛਕਣ 'ਤੇ ਨਾਮ ਜਪਣ ਲਈ ਲੋਕਾਂ ਨੂੰ ਕਿਹਾ । ਖੁਦ ਉਨਾਂ ਨੇ ਕਰਤਾਰਪੁਰ 'ਚ ਹੱਥੀਂ ਕਿਰਤ ਕਰਕੇ ਆਪਣਾ 'ਤੇ ਆਪਣੇ ਪਰਿਵਾਰ ਦਾਗੁਜਾਰਾ ਕੀਤਾ । ਅੱਜ ਅਸੀਂ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਬਾਰੇ ਤੁਹਾਨੂੰ ਦੱਸਾਂਗੇ 'ਤੇ ਉਸ ਪਾਵਨ 'ਤੇ ਪਵਿੱਤਰ ਅਸਥਾਨ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜਿੱਥੇ ਗੁਰੂ ਸਾਹਿਬ ਨੇ ੧੪ ਸਾਲ ਅਤੇ ੯ ਮਹੀਨੇ ਦਾ ਸਮਾਂ ਬਿਤਾਇਆ ਸੀ । ਹੋਰ ਵੇਖੋ : ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਕਾਰਜ ‘ਤੇ ਅਧਾਰਤ ਹੈ ਇਹ ਫ਼ਿਲਮ
Advertisment
gurdwara ber sahib के लिए इमेज परिणाम   ਅਸੀਂ ਗੱਲ ਕਰ ਰਹੇ ਹਾਂ ਕਪੂਰਥਲਾ ਦੇ ਨਜ਼ਦੀਕ ਸੁਲਤਾਨਪੁਰ ਲੋਧੀ ਦੀ । ਇਸ ਪਾਵਨ ਨਗਰੀ 'ਚ ਹੀ ਗੁਰੂ ਸਾਹਿਬ ਨੇ ਕਈ ਕੌਤਕ ਦਿਖਾਏ ,ਇਹ ਉਹੀ ਪੱਵਿਤਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਵੇਈ ਨਦੀ 'ਚ ਕਈ ਦਿਨ ਅਲੋਪ ਰਹੇ ਸਨ 'ਤੇ ਜਦੋਂ ਉਹ ਕਈ ਦਿਨ ਬਾਅਦ ਨਦੀ 'ਚੋਂ ਪ੍ਰਗਟ ਹੋਏ ਤਾਂ ਉਨਾਂ ਨੇ  ਹਿੰਦੂ ,ਮੁਸਲਮਾਨ ਦਾ ਭੇਦ ਭਾਵ ਮਿਟਾ ਕੇ ਲੋਕਾਂ ਨੂੰ ਆਪਣੇ ਮਨਾਂ 'ਚੋਂ ਦਵੈਤ ਭਾਵ ਦੂਰ ਕਰਨ ਦਾ ਸੁਨੇਹਾ ਦਿੱਤਾ।ਅੱਜ ਅਸੀਂ ਤੁਹਾਨੂੰ ਦੱਸਾਂਗੇ  ਉਨਾਂ  ਦੀ ਯਾਦ 'ਚ ਬਣੇ ਗੁਰਦੁਆਰਾ ਸਾਹਿਬ ਬਾਰੇ ।ਸੁਲਤਾਨਪੁਰ ਲੋਧੀ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਵਿਆਹੇ ਹੋਏ ਸਨ ।ਉਹ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਥੇ ਆਪਣੇ ਕੋਲ ਲੈ ਕੇ ਆਏ ਸਨ । ਹੋਰ ਵੇਖੋ :‘ਜਾਹਰ ਪੀਰ ਜਗਤੁ ਗੁਰ ਬਾਬਾ’ ਸ਼ਬਦ ਦਾ 23 ਨਵੰਬਰ ਨੂੰ ਹੋਵੇਗਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ber sahib ber sahib ਗੁਰੂ ਸਾਹਿਬ ਨੇ ਇੱਥੇ ਆਪਣੀ ਰਿਹਾਇਸ਼ ਆਪਣੀ ਭੈਣ ਦੇ ਕੋਲ ਗੁਰੂਦੁਆਰਾ ਗੁਰੂ ਕਾ ਬਾਗ ਕੋਲ ਰੱਖੀ ਹੋਈ ਸੀ ।ਗੁਰੂ ਨਾਨਕ ਦੇਵ ਜੀ ਗੁਰਦੁਆਰਾ ਬੇਰ ਸਾਹਿਬ ਕੋਲ ਇਸ਼ਨਾਨ ਕਰਨ ਲਈ ਪਹੁੰਚਦੇ ਸਨ ,ਇਸ਼ਨਾਨ ਕਰਨ ਤੋਂ ਬਾਅਦ ਉਹ ਭੋਰਾ ਸਾਹਿਬ ਵਾਲੇ ਸਥਾਨ 'ਤੇ ਪਹੁੰਚ ਜਾਂਦੇ ਸਨ ।ਸ਼੍ਰੀ ਗੁਰੂ ਨਾਨਕ ਦੇਵ ਜੀ ਲਈ ਭਗੀਰਥ ਜੀ ਰੋਜ ਦਾਤਣ ਲਿਆਉਂਦੇ ਸਨ ,ਇਵੇਂ ਹੀ ਇੱਕ ਦਿਨ ਭਾਈ ਭਗੀਰਥ ਜੀ ਗੁਰੂ ਸਾਹਿਬ ਲਈ ਦਾਤਣ ਲੈ ਕੇ ਆਏ ,ਦਾਤਣ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਦਾਤਣ ਇੱਥੇ ਹੀ ਗੱਡ ਦਿੱਤੀ ਤੇ ਕਿਹਾ ਸੀ ਕਿ ਇੱਥੇ ਸਾਡੀ ਯਾਦਗਾਰ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ।ਇੱਥੇ ਇੱਕ ਮੁਸਲਮਾਨ ਫਕੀਰ ਵੀ ਰਹਿੰਦਾ ਸੀ ਜੋ ਗੁਰੂ ਸਾਹਿਬ ਦਾ ਭਗਤ ਸੀ ਜਦੋਂ ਗੁਰੂ ਸਾਹਿਬ ਉਦਾਸੀਆਂ ਲਈ ਰਵਾਨਾ ਹੋਏ ਤਾਂ ਉਹ ਮੁਸਲਮਾਨ ਫਕੀਰ ਉਦਾਸ ਹੋ ਗਿਆ 'ਤੇ ਗੁਰ  ਸਾਹਿਬ ਨੇ ਕਿਹਾ ਕਿ ਅਸੀਂ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਇਸ ਬੇਰੀ ਦੇ ਦਰਸ਼ਨ ਕਰ ਲਓਗੇ ਤਾਂ ਸਾਡੇ ਦਰਸ਼ਨ ਹੋ ਜਾਣਗੇ । ber sahib gurdwara ber sahib gurdwara ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹ ਬੇਰੀ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ ।ਅੱਜਕੱਲ ਇਹ ਅਸਥਾਨ ਗੁਰਦੁਆਰਾ ਬੇਰ ਸਾਹਿਬ ਨਾਲ ਪ੍ਰਸਿੱਧ ਹੈ।ਜਿਸਦੇ ਦਰਸ਼ਨਾਂ ਲਈ ਸੰਗਤਾਂ ਵੱਡੀ ਗਿਣਤੀ 'ਚ ਸੰਗਤਾਂ ਹੁੰਮ ਹੁੰਮਾ ਕੇ ਪੁੱਜਦੀਆਂ ਹਨ ।ਇੱਥੇ ਉਹ ਬੇਰੀ ਅੱਜ ਵੀ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਨੇ ਦਾਤਣ ਕਰਕੇ ਦੱਬੀ ਸੀ ।ਆਓ ਅਸੀਂ ਵੀ ਇਨਾਂ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰੀਏ 'ਤੇ ਆਪਣੇ ਗੁਰੂ ਸਾਹਿਬ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਹੋਇਆ ਹੱਕ ਸੱਚ ਦੀ ਕਮਾਈ ਕਰੀਏ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment