ਗੁਰਵਿੰਦਰ ਬਰਾੜ ਨੇ ਲੀਕ ਤੋਂ ਹੱਟ ਕੇ ਗਾਇਆ ਹੈ ਨਵਾਂ ਗੀਤ 'ਵਕਤ ਆਉਣ ਦੇ'

Written by  Shaminder   |  May 06th 2019 05:17 PM  |  Updated: May 06th 2019 05:17 PM

ਗੁਰਵਿੰਦਰ ਬਰਾੜ ਨੇ ਲੀਕ ਤੋਂ ਹੱਟ ਕੇ ਗਾਇਆ ਹੈ ਨਵਾਂ ਗੀਤ 'ਵਕਤ ਆਉਣ ਦੇ'

ਗੁਰਵਿੰਦਰ ਬਰਾੜ ਦਾ ਨਵਾਂ ਗੀਤ 'ਵਕਤ ਆਉਣ ਦੇ' ਰਿਲੀਜ਼ ਹੋ ਚੁੱਕਿਆ ਹੈ । ਇਸ ਤੋਂ ਪਹਿਲਾਂ ਗੁਰਵਿੰਦਰ ਬਰਾੜ ਨੇ ਕਈ ਗੀਤ ਕੱਢੇ ਸਨ ਜੋ ਕਿ ਕਾਫੀ ਭਾਵੁਕ ਸਨ । ਪਰ ਇਸ ਗੀਤ ਨੂੰ ਗੁਰਵਿੰਦਰ ਬਰਾੜ ਨੇ ਥੋੜਾ ਹਟ ਕੇ ਗਾਇਆ ਹੈ । ਇਸ ਗੀਤ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ ਸਰਗੀ ਮਾਨ ਨੇ ਦਿੱਤਾ ਹੈ।ਇਸ ਗੀਤ ਨੂੰ ਮਿਊਜ਼ਿਕ ਜੱਸੀ ਬ੍ਰਦਰਸ ਨੇ ਦਿੱਤਾ ਹੈ ਜਦਕਿ ਬੋਲ ਲਿਖੇ ਨੇ ਬਿੱਟੂ ਮਾਨਸਾ ਨੇ ਲਿਖੇ ਨੇ ।

ਹੋਰ ਵੇਖੋ :ਗੁਰਵਿੰਦਰ ਬਰਾੜ ਦਾ ਗੀਤ “ਯਾਦਾਂ” ਹਰ ਕਿਸੇ ਨੂੰ ਕਰਦਾ ਹੈ ਭਾਵੁਕ,ਵੇਖੋ ਵੀਡੀਓ

https://www.youtube.com/watch?v=mHlHVj1Tkr0&fbclid=IwAR0yz8PqZauNTqCPVrgmkFv_d2FaTY7Mgtf7KP1jAzMAOwsV4fHodOJgVHY

ਇਸ ਗੀਤ 'ਚ ਪਿੰਡ ਦੇ ਮਹੌਲ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਚੰਡੀਗੜ੍ਹ ਵਾਂਗ ਪਿੰਡ ਦਾ ਮਹੌਲ ਖੁੱਲਾ ਡੁੱਲਾ ਹੈ । ਪਰ ਗੁਰਵਿੰਦਰ ਬਰਾੜ ਨੇ ਇਸ ਗੀਤ 'ਚ ਇਸ ਗੀਤ 'ਚ ਇਹ ਵੀ ਵਿਖਾਇਆ ਹੈ ਕਿ ਸਮਾਂ ਆਉਣ 'ਤੇ ਉਹ ਸਭ ਦੇ ਭਰਮ ਭੁਲੇਖੇ ਕੱਢ ਦੇਣਗੇ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਗੁਰਵਿੰਦਰ ਬਰਾੜ ਨੇ ਕਈ ਗੀਤ ਗਾਏ ਨੇ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

ਹੋਰ ਵੇਖੋ:ਸੰਗੀਤ ਦੇ ਮਾਮਲੇ ‘ਚ ਮਾਸਟਰ ਸਲੀਮ ਤੋਂ ਵੀ ਦੋ ਕਦਮ ਅੱਗੇ ਹੈ ਉਸ ਦਾ ਭਰਾ ਕਾਲੂ ਸ਼ਾਹਕੋਟੀ

gurvinder brar gurvinder brar

ਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬਹੁਤ ਘੱਟ ਗਾਇਕ ਹਨ ਜਿਨ੍ਹਾਂ ਨੇ ਗਾਇਕੀ ਦੇ ਖੇਤਰ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਹੈ । ਇਸੇ ਤਰ੍ਹਾਂ ਦੇ ਇੱਕ ਗਾਇਕ ਹਨ ਗੁਰਵਿੰਦਰ ਬਰਾੜ ਜਿੰਨਾ ਨੇ ਆਪਣੀ ਮਿਹਨਤ ਨਾਲ ਕਈ ਹਿੱਟ ਗਾਣੇ ਦਿੱਤੇ ਹਨ । ਗਾਇਕੀ ਦੇ ਨਾਲ ਨਾਲ ਉਸ ਦੀ ਲੇਖਣੀ ਵੀ ਬਾਕਮਾਲ ਹੈ ।

gurvinder brar gurvinder brar

ਮੁਕਤਸਰ ਦੇ ਪਿੰਡ ਮਹਾਂਬੱਧਰ ਵਿੱਚ ਜਨਮ ਲੈਣ ਵਾਲੇ ਗੁਰਵਿੰਦਰ ਬਰਾੜ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ. ਐਸ.ਸੀ ਦੀ ਪੜਾਈ ਕੀਤੀ ਹੋਏ ਹੈ । ਇੱਥੋਂ ਤੱਕ ਕਿ ਉਸ ਨੇ ਪੜਾਈ ਖਤਮ ਕਰਦੇ ਸਾਰ ਹੀ ਸਰਕਾਰੀ ਨੌਕਰੀ ਵੀ ਹਾਸਲ ਕਰ ਲਈ ਸੀ ।ਪਰ ਇਸ ਸਭ ਦੇ ਬਾਵਜੂਦ ਲਿਖਣ ਅਤੇ ਗਾਉਣ ਦਾ ਸ਼ੌਕ ਉਸ ਨੂੰ ਮੱਲੋ ਮੱਲੀ ਗਾਇਕੀ ਦੇ ਖੇਤਰ ਵਿੱਚ ਖਿਚ ਲਿਆਇਆ ਸੀ ।ਗੁਰਵਿੰਦਰ ਬਰਾੜ ਦੇ ਗਾਇਕੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਹਿਲੀ ਕੈਸੇਟ ‘ਲੰਬੜਦਾਰਾਂ ਦੇ ਦਰਵਾਜ਼ੇ’ ਸੀ । ਇਹ ਕੈਸੇਟ ਕੋਈ ਖ਼ਾਸ ਨਹੀਂ ਚੱਲ ਸਕੀ ਪਰ ਇਸ ਦੇ ਨਾਲ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਬਣ ਗਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network