ਇਹ ਹੈ ਗੁਰਵਿੰਦਰ ਬਰਾੜ ਦਾ ਪਸੰਦੀਦਾ ਗੀਤ, ਵਿਹਲੇ ਸਮੇਂ ‘ਚ ਇਸ ਗੀਤ ਨੂੰ ਗਾਉਣਾ ਪਸੰਦ ਕਰਦਾ ਹੈ ਗਾਇਕ

Written by  Shaminder   |  April 15th 2020 02:46 PM  |  Updated: April 15th 2020 02:46 PM

ਇਹ ਹੈ ਗੁਰਵਿੰਦਰ ਬਰਾੜ ਦਾ ਪਸੰਦੀਦਾ ਗੀਤ, ਵਿਹਲੇ ਸਮੇਂ ‘ਚ ਇਸ ਗੀਤ ਨੂੰ ਗਾਉਣਾ ਪਸੰਦ ਕਰਦਾ ਹੈ ਗਾਇਕ

ਗੁਰਵਿੰਦਰ ਬਰਾੜ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣਾ ਪਸੰਦੀਦਾ ਗਾਣਾ ਗਾ ਰਹੇ ਨੇ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਕਸਰ ਇਸ ਗੀਤ ਨੂੰ ਗੁਣਗੁਣਾਉਂਦੇ ਹਨ। ਹੁਣ ਲਾਕਡਾਊਨ ਦੌਰਾਨ ਵੀ ਇਸ ਗੀਤ ਨੂੰ ਗਾ ਕੇ ਸਭ ਦੇ ਨਾਲ ਸਾਂਝਾ ਕਰ ਰਹੇ ਹਨ । ਇਸ ਵੀਡੀਓ ‘ਚ ਗੁਰਵਿੰਦਰ ਬਰਾੜ ਹੀਰ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ ‘ਤੇ ਲਗਾਤਾਰ ਕਮੈਂਟ ਕਰ ਰਹੇ ਹਨ ।

https://www.facebook.com/gurvinderbrarofficial/videos/239500360768227/

ਪਰ ਇਸ ਸਭ ਦੇ ਬਾਵਜੂਦ ਲਿਖਣ ਅਤੇ ਗਾਉਣ ਦਾ ਸ਼ੌਕ ਉਸ ਨੂੰ ਮੱਲੋ ਮੱਲੀ ਗਾਇਕੀ ਦੇ ਖੇਤਰ ਵਿੱਚ ਖਿਚ ਲਿਆਇਆ ਸੀ ।ਗੁਰਵਿੰਦਰ ਬਰਾੜ ਦੇ ਗਾਇਕੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਹਿਲੀ ਕੈਸੇਟ 'ਲੰਬੜਦਾਰਾਂ ਦੇ ਦਰਵਾਜ਼ੇ' ਸੀ । ਇਹ ਕੈਸੇਟ ਕੋਈ ਖ਼ਾਸ ਨਹੀਂ ਚੱਲ ਸਕੀ ਪਰ ਇਸ ਦੇ ਨਾਲ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਬਣ ਗਈ ਸੀ ।

https://www.instagram.com/p/B9UOEhgAYY3/

ਇਸ ਸਭ ਦੇ ਚਲਦੇ ਗੁਰਵਿੰਦਰ ਬਰਾੜ ਨੇ 'ਉਸ ਕਮਲੀ ਦੀਆਂ ਯਾਦਾਂ' ਦੀ ਤਿਆਰੀ ਕੀਤੀ ਪਰ ਕੁਝ ਕਾਰਨਾਂ ਕਰਕੇ ਇਹ ਵੀ ਲੋਕਾਂ ਵਿੱਚ ਉਸ ਨੂੰ ਸਹੀ ਪਹਿਚਾਣ ਨਾ ਦਿਵਾ ਸਕੀ । ਇਸ ਤੋਂ ਬਾਅਦ ਗੁਰਵਿੰਦਰ ਬਰਾੜ ਨੇ ਇੱਕ ਤੋਂ ਬਾਅਦ ਇੱਕ 'ਐਤਵਾਰ' ਅਤੇ 'ਫੁੱਟਬਾਲ' ਦੋ ਕੈਸੇਟਾਂ ਸੁਦੇਸ਼ ਕੁਮਾਰੀ ਨਾਲ ਕੱਢੀਆਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network