'ਨਹੀਂਓ ਭੁੱਲਣਾ ਵਿਛੋੜਾ ਮੈਨੂੰ ਤੇਰਾ' ਗੀਤ ਗਾ ਕੇ ਭਾਵੁਕ ਹੋਏ ਗੁਰਵਿੰਦਰ ਬਰਾੜ 

written by Shaminder | July 12, 2019

ਗੁਰਵਿੰਦਰ ਬਰਾੜ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰਵਿੰਦਰ ਬਰਾੜ ਨੇ ਗੀਤ 'ਨਹੀਂਓ ਭੁੱਲਣਾ ਵਿਛੋੜਾ ਸਾਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ"। ਇਸ ਵੀਡੀਓ 'ਚ ਉਹ ਗਾ ਰਹੇ ਨੇ ਜਦਕਿ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਸਵਰਗਵਾਸੀ ਪਤਨੀ ਦੇ ਨਾਲ ਉਨ੍ਹਾਂ ਦੀ ਤਸਵੀਰ ਵਿਖਾਈ ਦੇ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ "ਨਹੀਓਂ ਭੁਲਣਾ ਵਿਛੋੜਾ ਮੈਨੂੰ ਤੇਰਾ...ਵੈਸੇ ਤਾਂ ਜ਼ਿੰਦਗੀ ਨੇ ਢੀਠ ਜਿਹੇ ਕਰਤੇ..ਬਸ ਕਦੇ ਕਦੇ ਯਾਦਾਂ ਹਾਵੀ ਹੋ‌ ਜਾਂਦੀਆਂ... ਤੁਹਾਡਾ ਗੁਸਤਾਖ"
ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੁਰਵਿੰਦਰ ਬਰਾੜ ਦੀ ਪਤਨੀ ਦੀਆਂ ਯਾਦਾਂ ਉਨ੍ਹਾਂ ਦੇ ਜ਼ਹਿਨ 'ਚ ਅੱਜ ਵੀ ਤਾਜ਼ਾ ਹਨ । ਦੱਸ ਦਈਏ ਕਿ ਗੁਰਵਿੰਦਰ ਬਰਾੜ ਦੀ ਪਤਨੀ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ ।
https://www.instagram.com/p/BzqkWSwADT0/ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਤਨੀ ਦੀ ਯਾਦ 'ਚ ਕਈ ਗੀਤ ਲਿਖੇ ਅਤੇ ਗਾਏ ਵੀ । ਖ਼ੁਦਕੁਸ਼ੀ 'ਤੇ ਗਾਏ ਉਨ੍ਹਾਂ ਦੇ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਉਸ ਤੋਂ ਬਾਅਦ ਉਨ੍ਹਾਂ ਦਾ ਇੱਕ ਯਾਦਾਂ ਗੀਤ ਵੀ ਆਇਆ ਸੀ ਜੋ ਕਿ ਇੱਕ ਰੋਮਾਂਟਿਕ ਸੈਗ ਸੌਂਗ ਸੀ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । https://www.instagram.com/p/BysoXlaAZrc/  

0 Comments
0

You may also like