ਢੋਲ ਦੇ ਡਗੇ 'ਤੇ 'ਗੁਆਂਢੀਆਂ' ਨਾਲ ਪੈਂਦਾ ਹੈ ਭੰਗੜਾ 

Written by  Shaminder   |  October 05th 2018 10:49 AM  |  Updated: October 05th 2018 10:49 AM

ਢੋਲ ਦੇ ਡਗੇ 'ਤੇ 'ਗੁਆਂਢੀਆਂ' ਨਾਲ ਪੈਂਦਾ ਹੈ ਭੰਗੜਾ 

ਜ਼ੋਰਾ ਰੰਧਾਵਾ ਅਤੇ ਰਿਚਾ ਚੱਡਾ ਦਾ ਗੀਤ 'ਗੁਆਂਢੀਆਂ' ਨੂੰ ਢੋਲ ਦੀ ਬੀਟ 'ਤੇ ਯੂ.ਕੇ. ਦੀ ਪਹਿਲੀ ਮਹਿਲਾ ਢੋਲ ਦੀ ਟੀਮ ਨੇ ਇਸ ਗੀਤ ਨੂੰ ਢੋਲ ਦੇ ਡਗੇ 'ਤੇ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਲੋਕਾਂ ਨੂੰ ਇਹ ਕਾਫੀ ਪਸੰਦ ਕੀਤਾ ਹੈ । ਇਸ ਵੀਡਿਓ ਨੂੰ ਯੂਟਿਊਬ 'ਤੇ ਕਾਫੀ ਸਰਾਹਿਆ ਜਾ ਰਿਹਾ ਹੈ । ਜ਼ੋਰਾ ਰੰਧਾਵਾ ਅਤੇ ਰਿਚਾ ਚੱਡਾ ਦਾ ਗੀਤ 'ਗੁਆਂਢੀਆਂ' ਰਿਲੀਜ਼ ਹੋ ਚੁੱਕਿਆ ਹੈ । ਰਿਲੀਜ਼ ਹੁੰਦਿਆਂ ਹੀ ਇਸ ਗੀਤ ਨੂੰ ਲੱਖਾਂ ਦੀ ਤਾਦਾਦ 'ਚ ਵੀਊਵਰਸ ਮਿਲ ਗਏ ਹਨ ।

ਹੋਰ ਵੇਖੋ : ਜ਼ੋਰਾ ਰੰਧਾਵਾ ਆ ਰਹੇ ਹਨ ਆਪਣੇ ਗੀਤ ਨਾਲ ਧੂੜਾਂ ਪਟਣ

https://www.youtube.com/watch?v=NoI42nZ_6iE&feature=youtu.be

ਯੂਟਿਊਬ 'ਤੇ ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਜ਼ੋਰਾ ਰੰਧਾਵਾ ਅਤੇ ਡਾਕਟਰ ਜੀਉਸ ਦੀ ਜੋੜੀ ਨੇ ਬੜੀ ਹੀ ਬਾਖੂਬੀ ਨਾਲ ਲੋਕਾਂ ਨੂੰ ਇਸ ਗੀਤ 'ਤੇ ਨਚਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ਤੋਂ ਪਹਿਲਾਂ ਵੀ ਜ਼ੋਰਾ ਮਾਨ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਹੁਣ ਮੁੜ ਤੋਂ ਉਨ੍ਹਾਂ ਨੇ 'ਗੁਆਂਢੀਆਂ ਦੇ ਢੋਲ ਵੱਜਦਾ' ਸਰੋਤਿਆਂ ਦੀ ਝੋਲੀ ਪਾਇਆ ਹੈ ।

Gwandian: Dhol Cover By UK’s First Female Dhol Team Will Blow Your Mind! Gwandian: Dhol Cover By UK’s First Female Dhol Team Will Blow Your Mind!

ਇਹ ਗੀਤ ਇੱਕ ਪਾਰਟੀ ਗੀਤ ਹੈ ,ਜਿਸ 'ਚ ਪਾਰਟੀ ਕਰਨ ਦੀ ਹੀ ਗੱਲ ਕੀਤੀ ਗਈ ਹੈ । ਇਸ ਗੀਤ ਨੂੰ ਗੁਰਜੋਤ ਸਿੰਘ ਅਤੇ ਅਕਸ਼ਿਤ ਕੁਮਾਰ ਨੇ ਪ੍ਰੋਡਿਊਸ ਕੀਤਾ ਹੈ ।ਜਦਕਿ ਐਕਜ਼ੀਕਿਊਟਿਵ ਪ੍ਰੋਡਿਊਸਰ ਹਨ ਹਿਤੇਸ਼ ਛਾਬੜੀਆ । ਇਸ ਗੀਤ ਨੂੰ ਇਸ ਤੋਂ ਪਹਿਲਾਂ ਅਮਰ ਅਰਸ਼ੀ ਨੇ ਗਾਇਆ ਸੀ । ਜੋ ਕਿ ਉਸ ਸਮੇਂ ਵੀ ਏਨਾਂ ਹੀ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਗੀਤ ਦੇ ਬੋਲਾਂ ਨੂੰ ਹੋਰ ਵੀ ਖੂਬਸੂਰਤ ਬਣਾਇਆ ਹੈ ਕਰਿੱਕ ਨੇ ਜਿਨ੍ਹਾਂ ਨੇ ਇਸ ਗੀਤ 'ਚ ਹੋਰ ਵੀ ਬਹੁਤ ਕੁਝ ਜੋੜ ਕੇ ਇਸ ਦੀ ਖੂਬਸੂਰਤੀ ਨੂੰ ਵਧਾਉਣ ਦਾ ਉਪਰਾਲਾ ਕੀਤਾ ਹੈ ।

ਗੀਤ ਦੇ ਫੀਚਰਿੰਗ ਦਾ ਸਿਹਰਾ ਵਰੁਣ ਸ਼ਰਮਾ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਸ ਗੀਤ ਨੂੰ ਪਾਰਟੀ ਗੀਤ ਬਨਾਉਣ ਲਈ ਪੂਰੀ ਮਿਹਨਤ ਕੀਤੀ ਹੈ । ਇਸ ਦੇ ਨਾਲ ਡਾਇਰੈਕਟਰ ਹਿਮਾਂਸ਼ੂ ਤਿਵਾਰੀ ਨੇ ਇੱਕ –ਇੱਕ ਸੀਨ ਨੂੰ ਫਿਲਮਾਉਣ ਲਈ ਕਿੰਨੀ ਮਿਹਨਤ ਕੀਤੀ ਹੈ ,ਉਸ ਦਾ ਅੰਦਾਜ਼ਾ ਇਸ ਗੀਤ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ ।ਇਹ ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਉੱਥੇ ਹੀ ਇਸ ਗੀਤ ਨੂੰ ਯੂ.ਕੇ.ਦੀ ਪਹਿਲੀ ਮਹਿਲਾ ਢੋਲ ਵਜਾਉਣ ਵਾਲੀ ਟੀਮ ਨੇ ਵੀ ਆਪਣੀ ਮਿਹਨਤ ਨਾਲ ਨਵੀਂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ । ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network