ਮਸ਼ਹੂਰ ਪੰਜਾਬੀ ਐਕਟਰ ਹਾਰਬੀ ਸੰਘਾ ਦੇ ਬੇਟੇ ਨੇ ਵੀ ਕੀਤਾ ਪਾਲੀਵੁੱਡ ਵਿਚ ਡੈਬਿਊ, ਇਕੋ ਫਿਲਮ ਦੇ ਵਿਚ ਨਜ਼ਰ ਆਉਣਗੇ ਦੋਵੇਂ
ਪੰਜਾਬੀ ਫਿਲਮ ਇੰਡਸਟਰੀ ਦੇ ਜਾਂਣੇ ਮਾਣੇ ਐਕਟਰ ਹਾਰਬੀ ਸੰਘਾ ਨੂੰ ਕੌਣ ਨਹੀਂ ਜਾਂਦਾ, ਆਪਣੀ ਕਾਮੇਡੀ ਤੇ ਲਾਉਡ ਐਕਟਿੰਗ ਦੇ ਨਾਲ ਪੂਰੀ ਫਿਲਮ ਦੇ ਵਿਚ ਛਾ ਜਾਣ ਵਾਲ਼ੇ ਇਸ ਐਕਟਰ ਦੇ ਬੇਟਾ ਵੀ ਹੁਣ ਪੰਜਾਬੀ ਫ਼ਿਲਮਾਂ ਦੇ ਵਿਚ ਐਕਟਿੰਗ ਕਰਦਾ ਹੋਇਆ ਨਜ਼ਰ ਆਏਗਾ ਤੇ ਉਸ ਪੰਜਾਬੀ ਫਿਲਮ ਦਾ ਨਾਮ ਹੈ "ਪਰੋਹਣਾ" | ਹਾਰਬੀ ਸੰਘਾ ਨੇ ਹਾਲ ਹੀ ਚ ਆਪਣੀ ਫੇਸਬੁੱਕ ਤੇ ਇਕ ਫੋਟੋ ਸ਼ੇਅਰ ਕਿੱਤੀ , ਜਿਸਦੇ ਵਿਚ ਉਹ ਆਪਣੇ ਬੇਟੇ ਦੇ ਨਾਲ ਖੜੇ ਨੇ ਤੇ ਕੈਪਸ਼ਨ ਦੇ ਵਿਚ ਉਹਨਾਂ ਨੇ ਲਿਖਿਆ " #My #Son #EkamSangha #onset #punjabi #Film #Praohana" |
ਹਾਰਬੀ ਸੰਘਾ ਦੀ ਐਕਟਿੰਗ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ, ਹੁਣ ਦੇਖਣਾ ਇਹ ਹੈ ਕਿ ਉਹਨਾਂ ਦਾ ਬੇਟਾ ਕਿੰਨੀ ਕਮਾਲ ਦੀ ਐਕਟਿੰਗ ਕਰਦਾ ਹੈ | ਵੈਸੇ ਅਜੇ ਤਾਂ ਉਹਨਾਂ ਦੇ ਬੇਟੇ ਦੀ ਉਮਰ ਕੁਝ ਖਾਸ ਨਹੀਂ ਹੈ , ਪਰ ਫੇਰ ਵੀ ਹਾਰਬੀ ਸੰਘਾ ਦਾ ਮੁੰਡਾ ਹੈ ਤੇ ਲੋਕਾਂ ਨੂੰ ਉਮੀਦਾਂ ਤਾਂ ਜ਼ਿਆਦਾ ਹੋਣਗੀਆਂ ਹੀ ਨਾ |
Edited By: Gourav Kochhar