ਅੱਗ ਨਾਲ ਗੁਰੂ ਰੰਧਾਵਾ ਦੇ ਹੇਅਰ ਸਟਾਈਲਿਸਟ ਨੇ ਕੀਤਾ ਹੇਅਰ ਕੱਟ, ਵੀਡੀਓ ਵਾਇਰਲ

written by Shaminder | June 10, 2021

ਪੰਜਾਬੀ ਗਾਇਕ ਗੁਰੂ ਰੰਧਾਵਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਹੇਅਰ ਸਟਾਈਲਿਸਟ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਅੱਗ ਦੇ ਨਾਲ ਆਪਣੇ ਹੇਅਰ ਸਟਾਈਲ ਸੈੱਟ ਕਰਦੇ ਨਜ਼ਰ ਆ ਰਹੇ ਹਨ ।

Guru Randhawa-family Image From Guru Randhawa's Instagram
ਹੋਰ ਪੜ੍ਹੋ :  ਗਾਇਕ ਰਣਜੀਤ ਬਾਵਾ ਦੇ ਘਰ ਪਹੁੰਚੇ ਬੱਬੂ ਮਾਨ ਅਤੇ ਜਸਬੀਰ ਜੱਸੀ, ਵੀਡੀਓ ਵਾਇਰਲ 
Guru Randhawa Image From Guru Randhawa's Instagram
ਗੁਰੂ ਰੰਧਾਵਾ ਹੋਟਲ ਦੇ ਇੱਕ ਕਮਰੇ ‘ਚ ਨਜ਼ਰ ਆ ਰਹੇ ਹਨ, ਹੇਅਰ ਸਟਾਈਲਰ ਉਸ ਦੇ ਅੱਗ ਦੇ ਨਾਲ ਹੇਅਰ ਸੈੱਟ ਕਰਦਾ ਨਜ਼ਰ ਆ ਰਿਹਾ ਹੈ । ਵੀਡੀਓ ਦੁਬਈ ਦਾ ਹੈ, ਇਸ ਵੀਡੀਓ ਦੇ ਬੈਕਗ੍ਰਾਊਂਡ ‘ਚ ‘ਵਨ ਨਾਈਟ ਇਨ ਦੁਬਈ’ ਗੀਤ ਸੁਣਾਈ ਦੇ ਰਿਹਾ ਹੈ ।
Guru Randhawa Image From Guru Randhawa's Instagram
ਹੇਅਰ ਸਟਾਈਲ ਕਰਵਾਉਂਦੇ ਸਮੇਂ ਗੁਰੂ ਰੰਧਾਵਾ ਦੇ ਐਕਸਪ੍ਰਸ਼ੈਨ ਵੇਖਣ ਲਾਇਕ ਹਨ । ਉਸ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਗੁਰੂ ਰੰਧਾਵਾ ਦਾ ਅਸਲ ਨਾਂਅ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ ਅਤੇ ਉਨ੍ਹਾਂ ਦਾ ਜਨਮ ਗੁਰਦਾਸਪੁਰ ‘ਚ ਹੋਇਆ ਹੈ ।
 
View this post on Instagram
 

A post shared by Guru Randhawa (@gururandhawa)

0 Comments
0

You may also like