ਇਸ ਬੱਚੇ ਨੇ ਜਿੱਤਿਆ ਹੈ ਨੈਸ਼ਨਲ ਫ਼ਿਲਮ ਅਵਾਰਡ, ਪਰ ਉਸ ਤੱਕ ਨਹੀਂ ਪਹੁੰਚੀ ਖ਼ੁਸ਼ਖ਼ਬਰੀ

Written by  Aaseen Khan   |  August 11th 2019 01:13 PM  |  Updated: August 11th 2019 01:16 PM

ਇਸ ਬੱਚੇ ਨੇ ਜਿੱਤਿਆ ਹੈ ਨੈਸ਼ਨਲ ਫ਼ਿਲਮ ਅਵਾਰਡ, ਪਰ ਉਸ ਤੱਕ ਨਹੀਂ ਪਹੁੰਚੀ ਖ਼ੁਸ਼ਖ਼ਬਰੀ

ਪਿਛਲੇ ਦਿਨੀਂ ਹੋਏ ਨੈਸ਼ਨਲ ਫ਼ਿਲਮ ਅਵਾਰਡਸ ਦੇ ਐਲਾਨਾਂ 'ਚ ਦੇਸ਼ ਦੀਆਂ ਵੱਖ ਵੱਖ ਖੇਤਰੀ ਫ਼ਿਲਮਾਂ ਦੇ ਨਾਮ ਅਤੇ ਕਲਾਕਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਾਰ ਜਿੱਥੇ ਹਿੰਦੀ ਫ਼ਿਲਮ ਅੰਧਾਧੁੰਦ ਨੂੰ ਬੈਸਟ ਹਿੰਦੀ ਫ਼ਿਲਮ ਦਾ ਖਿਤਾਬ ਮਿਲਿਆ ਉੱਥੇ ਹੀ ਪੰਜਾਬੀ ਫ਼ਿਲਮਾਂ 'ਚ ਐਮੀ ਵਿਰਕ ਦੀ ਫ਼ਿਲਮ ਹਰਜੀਤਾ ਦੀ ਝੜਤ ਰਹੀ ਅਤੇ ਬੈਸਟ ਪੰਜਾਬੀ ਫ਼ਿਲਮ ਦਾ ਖਿਤਾਬ ਮਿਲਿਆ ਉੱਥੇ ਹੀ ਫ਼ਿਲਮ ਦੇ ਬਾਲ ਕਲਾਕਾਰ ਸਮੀਪ ਸਿੰਘ ਰਣੌਤ ਨੂੰ ਬੈਸਟ ਚਾਈਲਡ ਕਲਾਕਾਰ ਦਾ ਅਵਾਰਡ ਮਿਲਿਆ ਹੈ।

ਇਸੇ ਤਰ੍ਹਾਂ ਇੱਕ ਹੋਰ ਕਲਾਕਾਰ ਅਰਸ਼ਦ ਰੇਸ਼ੀ ਨੂੰ ਵੀ ਬੈਸਟ ਚਾਈਲਡ ਕਲਾਕਾਰ ਦਾ ਅਵਾਰਡ ਮਿਲਿਆ ਹੈ।

ਹੋਰ ਵੇਖੋ : ਐਮੀ ਵਿਰਕ ਨੇ ਹਰਜੀਤਾ ਫ਼ਿਲਮ ਲਈ ਕੀਤੀ ਸੀ ਦੋ ਸਾਲ ਸਖ਼ਤ ਮਿਹਨਤ,ਹੁਣ ਤੋੜਿਆ ਕਈ ਸਾਲਾਂ ਦਾ ਰਿਕਾਰਡ

ਪਰ ਉਸ ਤੱਕ ਇਹ ਖ਼ੁਸ਼ਖ਼ਬਰੀ ਹੁਣ ਤੱਕ ਨਹੀਂ ਪਹੁੰਚ ਸਕੀ ਹੈ ਇਹ ਕਹਿਣਾ ਹੈ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਰਾਜ ਸਿੰਘ ਝਿੰਜਰ ਦਾ ਜਿੰਨ੍ਹਾਂ ਨੇ ਇਸ ਬਾਰੇ ਫੇਸਬੁੱਕ 'ਤੇ ਇੱਕ ਪੋਸਟ ਪਾਈ ਹੈ,ਉਹਨਾਂ ਲਿਖਿਆ ਹੈ 'ਉਰਦੂ ਫਿਲਮ ‘ਹਾਮਿਦ’ ਨੂੰ ਬੈਸਟ ਉਰਦੂ ਫਿਲਮ ਦਾ ਨੈਸ਼ਨਲ ਅਵਾਰਡ ਮਿਲਿਆ ਹੈ।ਤੇ ‘ਹਾਮਿਦ’ ਫਿਲਮ ਦੇ ਇਸ ਬੱਚੇ ਐਕਟਰ ‘ਅਰਸ਼ਦ ਰੇਸ਼ੀ’ ਨੂੰ ‘ਬੈਸਟ ਚਾਈਲਡ ਐਕਟਰ’ ਦਾ ਅਵਾਰਡ ਮਿਲਿਆ ਹੈ।ਕਸ਼ਮੀਰ ਦਾ ਦੁਨੀਆਂ ਨਾਲ਼ੋਂ ਰਾਬਤਾ ਤੋੜ ਕੇ ਕਿਹੜਾ ਭਲਾ ਹੋ ਰਿਹਾ ਕਸ਼ਮੀਰ ਦਾ ਇਹ ਤਾਂ ਪਤਾ ਨੀ ਪਰ ਡਾਇਰੈਕਟਰ Aijazk ਇਸ ਬੱਚੇ ਨੂੰ ਉਸਦੀ ਇਹ ਜਿੱਤ ਦੀ ਖ਼ੁਸ਼ਖ਼ਬਰੀ ਲਾਈਨਾਂ ਜਾਮ ਹੋਣ ਕਰਕੇ ਉਸ ਤੱਕ ਪਹੁੰਚਾ ਨੀ ਪਾ ਰਿਹਾ।ਪਰ ਉਹ ਫੇਰ ਵੀ ਲਗਾਤਾਰ ਕੋਸ਼ਿਸ਼ ਕਰ ਰਿਹਾ। 'ਅਰਸ਼ਦ ਰੇਸ਼ੀ' ਨੂੰ ਕਸ਼ਮੀਰ ਦੇ ਇਸ ਕਾਲ਼ੇ ਦੌਰ ਚ ਫੇਰ ਵੀ ਉਸਦੀ ਇਸ ਜਿੱਤ ਦੀ ਵਧਾਈ ਦੇਣੀ ਬਣਦੀ ਹੈ।'

ਨੈਸ਼ਨਲ ਅਵਾਰਡ ਜੇਤੂ ਫ਼ਿਲਮ ਹਰਜੀਤਾ 'ਚ ਰਾਜ ਸਿੰਘ ਝਿੰਜਰ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਉਹਨਾਂ ਨਾਬਰ ਅਤੇ ਸਿਕੰਦਰ ਵਰਗੀਆਂ ਫ਼ਿਲਮਾਂ ਰਾਹੀਂ ਖਾਸ ਪਹਿਚਾਣ ਬਣਾਈ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network