ਇਸ ਕੁੜੀ ਨੇ ਆਪਣੀ ਅਪੰਗਤਾ ਨੂੰ ਬਣਾਇਆ ਤਾਕਤ,ਪਾਉਂਦੀ ਹੈ ਬਾਕਮਾਲ ਭੰਗੜਾ, ਹਰ ਕੋਈ ਜਜ਼ਬੇ ਨੂੰ ਕਰ ਰਿਹਾ ਸਲਾਮ,ਸੋਸ਼ਲ ਮੀਡੀਆ ‘ਤੇ ਵੀਡੀਓ ਹੋਇਆ ਵਾਇਰਲ

Written by  Shaminder   |  August 29th 2019 11:35 AM  |  Updated: August 29th 2019 11:35 AM

ਇਸ ਕੁੜੀ ਨੇ ਆਪਣੀ ਅਪੰਗਤਾ ਨੂੰ ਬਣਾਇਆ ਤਾਕਤ,ਪਾਉਂਦੀ ਹੈ ਬਾਕਮਾਲ ਭੰਗੜਾ, ਹਰ ਕੋਈ ਜਜ਼ਬੇ ਨੂੰ ਕਰ ਰਿਹਾ ਸਲਾਮ,ਸੋਸ਼ਲ ਮੀਡੀਆ ‘ਤੇ ਵੀਡੀਓ ਹੋਇਆ ਵਾਇਰਲ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਕੁੜੀ ਜੋ ਕਿ ਸਰੀਰਕ ਤੌਰ ‘ਤੇ ਅਪੰਗ ਹੈ । ਬੱਬੂ ਮਾਨ ਦੇ ਗਾਣੇ ਸਾਉਣ ਦੀ ਝੜੀ ‘ਤੇ ਨੱਚ ਰਹੀ ਹੈ । ਨੱਚ ਵੀ ਇਸ ਤਰ੍ਹਾਂ ਰਹੀ ਹੈ ਕਿ ਤੁਸੀਂ ਇਸ ਕੁੜੀ ਦਾ ਭੰਗੜਾ ਵੇਖ ਕੇ ਹੈਰਾਨ ਰਹਿ ਜਾਓਗੇ ਅਤੇ ਇਹ ਵੀਡੀਓ ਤੁਹਾਨੂੰ ਦੰਦਾਂ ਥੱਲੇ ਉਂਗਲਾਂ ਦਬਾਉਣ ਲਈ ਮਜਬੂਰ ਕਰ ਦੇਵੇਗੀ ।

ਹੋਰ ਵੇਖੋ:ਕੀ ਛੋਟੇ ਪਰਦੇ ‘ਤੇ ਮੁੜ ਤੋਂ ਵਾਪਸੀ ਕਰ ਰਿਹਾ ਹੈ ‘ਸ਼ਕਤੀਮਾਨ’! ਵਾਇਰਲ ਹੋ ਰਹੀ ਤਸਵੀਰ

https://www.instagram.com/p/B1lQpajnNhI/

ਕਿਉਂਕਿ ਇਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਇੰਝ ਲੱਗੇਗਾ ਕਿ ਜਿਵੇਂ ਕੋਈ ਨਾਰਮਲ ਇਨਸਾਨ ਭੰਗੜਾ ਪਾ ਰਿਹਾ ਹੋਵੇ । ਇਸ ਵੀਡੀਓ ਨੂੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਇਹ ਵੀਡੀਓ ਹਰ ਕਿਸੇ ‘ਚ ਜਜ਼ਬਾ ਭਰ ਰਿਹਾ ਹੈ । ਇਸ ਦੇ ਨਾਲ ਹੀ ਇਸ ਵੀਡੀਓ ਤੋਂ ਉਨ੍ਹਾਂ ਲੋਕਾਂ ਨੂੰ ਪ੍ਰੇਰਣਾ ਮਿਲਦੀ ਹੈ ਜੋ ਜ਼ਿੰਦਗੀ ‘ਚ ਥੋੜਾ ਜਿਹਾ ਦੁੱਖ ਆਉਣ ‘ਤੇ ਆਪਣਾ ਹੌਂਸਲਾ ਛੱਡ ਦਿੰਦੇ ਨੇ ਅਤੇ ਕਈ ਲੋਕ ਤਾਂ ਖੁਦਕੁਸ਼ੀ ਵਰਗਾ ਕਦਮ ਵੀ ਚੁੱਕ ਲੈਂਦੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network