ਯੁਵਰਾਜ ਹੰਸ ਦੀ ਦਾਦੀ ਨੇ ਦੱਸਿਆ ਕਿੰਝ ਦੀਵਾਲੀ ਦੇ ਦਿਨਾਂ 'ਚ ਇੱਕ ਹੀ ਸਾਈਕਲ 'ਤੇ ਬਜ਼ਾਰ ਚਲਿਆ ਜਾਂਦਾ ਸੀ ਸਾਰਾ ਪਰਿਵਾਰ, ਦੇਖੋ ਵੀਡੀਓ
ਦੀਵਾਲੀ ਦੇਸ਼ ਦਾ ਅਜਿਹਾ ਤਿਉਹਾਰ ਜਿਸ 'ਤੇ ਹਰ ਕਿਸੇ ਦੇ ਘਰ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹੀਆਂ ਹੀ ਰੌਣਕਾਂ ਦੇਖਣ ਨੂੰ ਮਿਲੀਆਂ ਸੰਗੀਤ ਜਗਤ 'ਚ ਵੱਡੇ ਨਾਮ ਵਾਲੇ ਪਰਿਵਾਰ ਦੇ ਘਰ। ਜੀ ਹਾਂ ਅਸੀਂ ਗੱਲ ਕਰ ਰਹੈ ਹਾਂ ਹੰਸ ਰਾਜ ਹੋਰਾਂ ਦੇ ਪਰਿਵਾਰ ਦੀ ਜਿੰਨ੍ਹਾਂ ਦੇ ਘਰ ਦੀਵਾਲੀ ਦੀਆਂ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ ਹਨ। ਯੁਵਰਾਜ ਹੰਸ ਨੇ ਪਰਿਵਾਰ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ।
ਇਹਨਾਂ 'ਚ ਯੁਵਰਾਜ ਨੇ ਆਪਣੀ ਦਾਦੀ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ 'ਚ ਉਹਨਾਂ ਦੀ ਦਾਦੀ ਪਰਿਵਾਰ ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ।ਉਹਨਾਂ ਦਾ ਕਹਿਣਾ ਹੈ ਕਿ ਪਹਿਲੇ ਦਿਨਾਂ 'ਚ ਪੂਰਾ ਪਰਿਵਾਰ ਇੱਕ ਹੀ ਸਾਈਕਲ 'ਤੇ ਦੀਵਾਲੀ ਦੇ ਦਿਨਾਂ 'ਚ ਸ਼ਹਿਰ ਚਲਿਆ ਜਾਇਆ ਕਰਦਾ ਸੀ ਜਿਸ 'ਚ ਯੁਵਰਾਜ ਦੇ ਚਾਚਾ ਜੀ ਪਿਤਾ ਅਤੇ ਦਾਦਾ ਦਾਦੀ ਹੋਇਆ ਕਰਦੇ ਸਨ। ਇਹ ਸਾਰਾ ਪਰਿਵਾਰ ਇੱਕ ਹੀ ਸਾਈਕਲ 'ਤੇ ਚਲੇ ਜਾਇਆ ਕਰਦਾ ਸੀ।
ਇਸ ਦੇ ਨਾਲ ਹੀ ਯੁਵਰਾਜ ਹੰਸ ਨੇ ਪਰਮਾਤਮਾ ਦਾ ਅੱਜ ਜਿੱਥੇ ਪਹੁੰਚਾਇਆ ਹੈ ਉਸ ਲਈ ਧੰਨਵਾਦ ਕੀਤਾ ਹੈ। ਦੱਸ ਦਈਏ ਯੁਵਰਾਜ ਹੰਸ ਦੇ ਪਿਤਾ ਹੰਸ ਰਾਜ ਹੰਸ ਦਾ ਪੰਜਾਬੀ ਗਾਇਕੀ 'ਚ ਵਡਮੁੱਲਾ ਯੋਗਦਾਨ ਰਿਹਾ ਹੈ। ਹੁਣ ਉਹ ਦਿੱਲੀ ਤੋਂ ਲੋਕ ਸਭਾ ਮੈਂਬਰ ਵੀ ਹਨ। ਹੰਸ ਰਾਜ ਹੰਸ ਦੇ ਦੋਨੋਂ ਪੁੱਤਰ ਨਵਰਾਜ ਹੰਸ ਅਤੇ ਯੁਵਰਾਜ ਹੰਸ ਵੀ ਗਾਇਕੀ ਦੇ ਨਾਲ ਨਾਲ ਅਦਾਕਾਰੀ 'ਚ ਵੀ ਚੰਗਾ ਨਾਮ ਬਣਾ ਚੁੱਕੇ ਹਨ।