ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਨੇ ਮਾਲਦੀਵ 'ਚ ਇਸ ਤਰ੍ਹਾਂ ਮਨਾਇਆ ਬੇਟੀ ਆਰਾਧਿਆ ਦਾ ਜਨਮਦਿਨ

written by Lajwinder kaur | November 17, 2021 01:17pm

ਐਸ਼ਵਰਿਆ ਰਾਏ ਬੱਚਨ Aishwarya Rai Bachchan ਅਤੇ ਅਭਿਸ਼ੇਕ ਬੱਚਨ Abhishek Bachchan ਦੀ ਲਾਡਲੀ ਧੀ ਆਰਾਧਿਆ (Aaradhya's Birthday )ਅੱਜ ਆਪਣਾ 10ਵਾਂ ਬਰਥਡੇਅ ਸੈਲੀਬ੍ਰੇਟ ਕਰ ਰਹੀ ਹੈ। ਜੀ ਹਾਂ ਪਿਤਾ ਅਭਿਸ਼ੇਕ ਬੱਚਨ ਨੇ ਆਪਣੀ ਧੀ ਦੀ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਜਨਮਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਰਾਧਿਆ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Happy birthday princess! ਜਿਵੇਂ ਤੁਹਾਡੀ ਮਾਂ ਕਹਿੰਦੀ ਹੈ "ਤੁਸੀਂ ਦੁਨੀਆ ਨੂੰ ਇੱਕ ਬਿਹਤਰ ਜਗ੍ਹਾ ਬਣਾਉਂਦੇ ਹੋ"।

ਹੋਰ ਪੜ੍ਹੋ :  ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਦੀ ਹੋਈ ਮੰਗਣੀ, ਤਸਵੀਰਾਂ ਆਈਆਂ ਸਾਹਮਣੇ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

Aishwarya Rai Bachchan and aardhaya bachchan Image Source: instagram

ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਤੇ ਰੱਬ ਤੁਹਾਨੂੰ ਹਮੇਸ਼ਾ ਅਸੀਸ ਦੇਵੇ’ । ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਰਾਧਿਆ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਤਸੀਵਰ ਚ ਦੇਖ ਸਕਦੇ ਹੋ ਆਰਾਧਿਆ ਨੇ ਬਹੁਤ ਸਟਾਈਲਿਸ਼ ਜਿਹੀ ਫਰਾਕ ਪਾਈ ਹੋਈ ਹੈ ਤੇ ਵਾਲਾਂ ਤੇ ਹੇਅਰਬੈਂਡ ਲਗਾਇਆ ਹੋਇਆ ਹੈ, ਜਿਸ ਨਾਲ ਉਹ ਬਹੁਤ ਹੀ ਜ਼ਿਆਦਾ ਪਿਆਰੀ ਨਜ਼ਰ ਆ ਰਹੀ ਹੈ। ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ।  ਦੱਸ ਦਈਏ ਪਿਛਲੇ ਸਾਲ ਕੋਵਿਡ-19 ਕਰਕੇ ਆਰਾਧਿਆ ਦਾ ਜਨਮਦਿਨ ਧੂਮ ਧਾਮ ਨਾਲ ਨਹੀਂ ਸੀ ਸੈਲੀਬ੍ਰੇਟ ਕੀਤਾ ਗਿਆ। ਸੋ ਇਸ ਵਾਰ ਉਨ੍ਹਾਂ ਨੇ ਆਪਣੀ ਬੇਟੀ ਦੇ ਜਨਮਦਿਨ  ਨੂੰ ਖ਼ਾਸ ਢੰਗ ਦੇ ਨਾਲ ਸੈਲੀਬ੍ਰੇਟ ਕੀਤਾ ਹੈ। ਜੀ ਹਾਂ ਕੁਝ ਦਿਨ ਪਹਿਲਾਂ ਹੀ ਅਭਿਸ਼ੇਕ ਬੱਚਨ ਆਪਣੇ ਪਰਿਵਾਰ ਦੇ ਨਾਲ ਮਾਲਦੀਪ ਪਹੁੰਚੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਧੀ ਦਾ ਬਰਥਡੇਅ ਸਭ ਤੋਂ ਸ਼ਾਨਦਾਰ ਤਰੀਕੇ ਨਾਲ ਮਨਾਉਣ ਲਈ ਮਾਲਦੀਵ ਵਿੱਚ ਪਹੁੰਚੇ ਹਨ। ਐਸ਼ਵਰਿਆ ਬੱਚਨ ਤੇ ਅਭਿਸ਼ੇਕ ਬੱਚਨ ਮਾਲਦੀਵ ਤੋਂ ਕੁਦਰਤ ਦੇ ਸੁੰਦਰ ਦ੍ਰਿਸ਼ਾਂ ਨੂੰ ਆਪ ਆਪਣੋ ਇੰਸਾਟਗ੍ਰਾਮ ਅਕਾਉਂਟ ਉੱਤੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰ ਰਹੇ ਨੇ।

ਹੋਰ ਪੜ੍ਹੋ : ਨੀਰੂ ਬਾਜਵਾ ਦੀ ਜੁੜਵਾ ਧੀਆਂ ਪੰਜਾਬੀ ਗੀਤ ‘ਜੀਨ’ ਉੱਤੇ ਡਾਂਸ ਕਰਦੀਆਂ ਆਈਆਂ ਨਜ਼ਰ, ਦੇਖੋ ਵੀਡੀਓ

Aishwarya-Rai-Bachchan Image Source: instagram

ਜੇ ਗੱਲ ਕਰੀਏ ਅਭਿਸ਼ੇਕ ਬੱਚਨ ਵਰਕ ਫਰੰਟ ਦੀ ਤਾਂ ਉਹ ਕ੍ਰਾਈਮ ਥ੍ਰਿਲਰ ਬੌਬ ਬਿਸਵਾਸ ਚ ਨਜ਼ਰ ਆਵੇਗਾ। ਉਧਰ ਐਸ਼ਵਰਿਆ ਰਾਏ ਬੱਚਨ ਦਾ ਅਗਲਾ ਪ੍ਰੋਜੈਕਟ ਮਣੀ ਰਤਨਮ ਦੀ ਆਉਣ ਵਾਲੀ ਫਿਲਮ Ponniyin Selvan ਹੈ। ਇਸ ਤੋਂ ਇਲਾਵਾ ਉਹ ਅਨੁਰਾਗ ਕਸ਼ਯਪ ਦੀ ਫਿਲਮ 'ਗੁਲਾਬ ਜਾਮੁਨ' 'ਚ ਵੀ ਨਜ਼ਰ ਆਵੇਗੀ, ਜਿਸ 'ਚ ਉਹ ਆਪਣੇ ਪਤੀ ਅਭਿਸ਼ੇਕ ਬੱਚਨ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ।

 

View this post on Instagram

 

A post shared by Abhishek Bachchan (@bachchan)

You may also like