Advertisment

ਲੱਖਾਂ ਦਿਲਾਂ ਦੇ ਰਾਜ ਕਰਨ ਵਾਲੇ ਅਮਰਿੰਦਰ ਗਿੱਲ ਦਾ ਅੱਜ ਹੈ ਜਨਮਦਿਨ, ਪੰਜਾਬੀ ਕਲਾਕਾਰ ਵੀ ਦੇ ਰਹੇ ਨੇ ਵਧਾਈਆਂ

author-image
By Lajwinder kaur
New Update
ਲੱਖਾਂ ਦਿਲਾਂ ਦੇ ਰਾਜ ਕਰਨ ਵਾਲੇ ਅਮਰਿੰਦਰ ਗਿੱਲ ਦਾ ਅੱਜ ਹੈ ਜਨਮਦਿਨ, ਪੰਜਾਬੀ ਕਲਾਕਾਰ ਵੀ ਦੇ ਰਹੇ ਨੇ ਵਧਾਈਆਂ
Advertisment
ਅੱਜ ਹੈ ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਅਦਾਕਾਰ ਤੇ ਸੁਰੀਲੀ ਗਾਇਕ ਅਮਰਿੰਦਰ ਗਿੱਲ ਦਾ ਜਨਮਦਿਨ । ਜੀ ਹਾਂ ਅਮਰਿੰਦਰ ਗਿੱਲ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਰੋਤਿਆਂ ਦੇ ਮਨਾਂ ਨੂੰ ਮੋਹਿਆ ਹੋਇਆ ਹੈ ਤੇ ਨਾਲ ਹੀ ਆਪਣੀ ਅਦਾਕਾਰੀ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾ ਰੱਖਿਆ ਹੈ।
Advertisment
ਅੰਗਰੇਜ਼, ਲਵ ਪੰਜਾਬ, ਚੱਲ ਮੇਰਾ ਪੁੱਤ ਵਰਗੀ ਸੁਪਰ ਹਿੱਟ ਫ਼ਿਲਮਾਂ ਦੇਣ ਵਾਲੇ ਅਮਰਿੰਦਰ ਗਿੱਲ ਦਾ ਜਨਮ 11 ਮਈ 1976 ‘ਚ ਪਿੰਡ ਬੂੜਚੰਦ ਅੰਮ੍ਰਿਤਸਰ ‘ਚ ਹੋਇਆ । ਉਨ੍ਹਾਂ ਨੇ ਆਪਣੀ ਗ੍ਰੈਜੁਏਸ਼ਨ ਦੀ ਪੜਾਈ ਖਾਲਸਾ ਕਾਲਜ ਤੋਂ ਕੀਤੀ ਜਦਕਿ ਮਾਸਟਰ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ ਹੈ । ਅਮਰਿੰਦਰ ਗਿੱਲ ਭੰਗੜੇ ਦੇ ਕਾਫੀ ਸ਼ੌਕੀਨ ਹਨ । ਉਨ੍ਹਾਂ ਨੇ ਭੰਗੜੇ ਦੀਆਂ ਕਈਆਂ ਪ੍ਰਤਿਯੋਗਿਤਾਵਾਂ ‘ਚ ਵੀ ਉਨ੍ਹਾਂ ਨੇ ਹਿੱਸਾ ਲਿਆ ਹੈ । ਜਿਸ ਕਰਕੇ ਭੰਗੜੇ ਲਈ ਉਨ੍ਹਾਂ ਦਾ ਪਿਆਰ ਫ਼ਿਲਮ ਅਸ਼ਕੇ ‘ਚ ਦੇਖਣ ਨੂੰ ਮਿਲਿਆ ਸੀ । ਅਸ਼ਕੇ ਫ਼ਿਲਮ ਭੰਗੜੇ ਦੇ ਆਧਾਰਿਤ ਸੀ । ਜਿਸ ਨੂੰ ਦਰਸ਼ਕਾਂ ਨੂੰ ਖੂਬ ਪਿਆਰ ਦਿੱਤਾ ਗਿਆ ਸੀ ।
ਪੰਜਾਬੀ ਫ਼ਿਲਮ ਜਗਤ ਦੇ ਕਲਾਕਾਰ ਅਮਰਿੰਦਰ ਗਿੱਲ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਪੰਜਾਬੀ ਅਦਾਕਾਰ ਤੇ ਗਾਇਕ ਗੁਰਸ਼ਬਦ ਨੇ ਵੀ ਅਮਰਿੰਦਰ ਗਿੱਲ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਜਨਮ ਦਿਨ ਦੀਆਂ ਮੁਬਾਰਕਾਂ @amrindergill ਭਾਜੀ #happybirthday ਚੜਦੀ ਕਲਾ ‘ਚ ਰਹੋ’ ਅਮਰਿੰਦਰ ਗਿੱਲ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਮਧਾਣੀਆਂ,ਸਰਗੀ ,ਬਾਪੂ, ਸ਼ਾਨ ਵੱਖਰੀ, ਦਿਲਦਾਰੀਆਂ, ਪਿਆਰ, ਲੀਕਾਂ ਵਰਗਾ ਕਈ ਹਿੱਟ ਗੀਤਾਂ ਦਿੱਤੇ ਨੇ । ਇਸ ਤੋਂ ਇਲਾਵਾ ਉਹ ਇੱਕ ਕੁੜੀ ਪੰਜਾਬ ਦੀ, ਟੌਰ ਮਿੱਤਰਾਂ ਦੀ, ਮੁੰਡੇ ਯੂਕੇ ਦੇ, ਡੈਡੀ ਕੂਲ ਮੁੰਡੇ ਫੂਲ, ਗੋਰਿਆਂ ਨੂੰ ਦਫਾ ਕਾਰੋ, ਅੰਗਰੇਜ਼, ਲਵ ਪੰਜਾਬ, ਲਹੌਰੀਏ, ਗੋਲਕ ਬੁਗਨੀ ਬੈਂਕ ਤੇ ਬਟੂਆ, ਚੱਲ ਮੇਰਾ ਪੁੱਤ ਵਰਗੀਆਂ ਸ਼ਾਨਦਾਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment