ਅੱਜ ਹੈ ਅਦਾਕਾਰ ਧਰਮਿੰਦਰ ਦੇ ਪੁੱਤਰ ਬੌਬੀ ਦਿਓਲ ਦਾ ਜਨਮ ਦਿਨ,ਇਸ ਬੁਰੀ ਆਦਤ ਕਾਰਨ ਪਤਨੀ ਨੇ ਕੱਢਿਆ ਸੀ ਘਰੋਂ

written by Shaminder | January 27, 2020

ਬੌਬੀ ਦਿਓਲ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ ।ਉਨ੍ਹਾਂ ਨੇ ਆਪਣੇ ਜਨਮ ਦਿਨ 'ਤੇ ਆਪਣੇ ਪੁੱਤਰ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਬੌਬੀ ਦਿਓਲ ਨੇ ਲਿਖਿਆ "ਮੇਰੇ 51ਵੇਂ ਜਨਮ ਦਿਨ ਨੂੰ ਮਨਾਉਣ ਦਾ ਇਸ ਤੋਂ ਵਧੀਆ ਕੋਈ ਤਰੀਕਾ ਨਹੀਂ ਤੁਹਾਡੇ ਸਭ ਦੀਆਂ ਸ਼ੁਭ ਕਾਮਨਾਵਾਂ ਮੇਰੇ ਨਾਲ ਹਨ ਅਤੇ ਤੁਹਾਡੇ ਪਿਆਰ ਲਈ ਮੈਂ ਸਭ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ" । ਹੋਰ ਵੇਖੋ:ਧਰਮਿੰਦਰ ਨੂੰ ਬੌਬੀ ਦਿਓਲ ਦੇ ਬਚਪਨ ਦੀ ਇਹ ਵੀਡੀਓ ਹੈ ਬੇਹੱਦ ਪਸੰਦ,ਵੀਡੀਓ ਸਾਂਝਾ ਕਰਕੇ ਖੋਲਿਆ ਇਹ ਰਾਜ਼ https://www.instagram.com/p/B7zpOF8hXVL/ ਅੱਜ ਬੌਬੀ ਦਿਓਲ ਦੇ ਜਨਮ ਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਾਂਗੇ ।ਬੌਬੀ ਦਿਓਲ ਦਾ ਜਨਮ 27 ਜਨਵਰੀ 1969 ਨੂੰ ਮੁੰਬਈ 'ਚ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ ਬਰਸਾਤ ਨਾਲ ਕੀਤੀ ਸੀ । ਪਹਿਲੀ ਹੀ ਫ਼ਿਲਮ ਲਈ ਉਨ੍ਹਾਂ ਨੂੰ ਫ਼ਿਲਮ ਫੇਅਰ ਬੈਸਟ ਡੈਬਿਊ ਅਵਾਰਡ ਮਿਲਿਆ ਸੀ ।ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਜਿਸ 'ਚ 'ਗੁਪਤ','ਸੋਲਜਰ','ਬਾਦਲ' 'ਬਿੱਛੂ', 'ਅਜਨਬੀ' ਸਣੇ ਕਈ ਫ਼ਿਲਮਾਂ 'ਚ ਕੰਮ ਕੀਤਾ । https://www.instagram.com/p/B41qpcxBOdP/ ਇਹ ਉਨ੍ਹਾਂ ਦੇ ਕਰੀਅਰ ਦਾ ਸੁਨਹਿਰੀ ਦੌਰ ਸੀ ,ਪਰ ਕੁਝ ਫਲਾਪ ਫ਼ਿਲਮਾਂ ਕਾਰਨ ਉਨ੍ਹਾਂ ਦੇ ਕਰੀਅਰ 'ਤੇ ਬ੍ਰੇਕ ਜਿਹੀ ਲੱਗ ਗਈ ਸੀ ।ਇੱਕ ਦੌਰ ਅਜਿਹਾ ਵੀ ਆਇਆ ਕਿ ਨਾਕਾਮੀ ਦੇ ਇਸ ਦੌਰ 'ਚ ਉਨ੍ਹਾਂ ਨੂੰ ਨਸ਼ੇ ਵਰਗੀ ਬੀਮਾਰੀ ਨੇ ਘੇਰ ਲਿਆ ਸੀ ਅਤੇ ਉਹ ਨਸ਼ੇ ਦੇ ਆਦੀ ਹੋ ਗਏ ਸਨ । https://www.instagram.com/p/B39koxDh_bQ/ ਜਿਸ ਕਾਰਨ ਪਤਨੀ ਨੇ ਉਨ੍ਹਾਂ ਨੂੰ ਘਰੋਂ ਵੀ ਕੱਢ ਦਿੱਤਾ ਸੀ ।ਇੱਕ ਇੰਟਰਵਿਊ 'ਚ ਬੌਬੀ ਨੇ ਇਹ ਸਵੀਕਾਰ ਕੀਤਾ ਸੀ ਕਿ ਉਹ ਕਈ ਸਾਲਾਂ ਤੱਕ ਕੰਮ ਮੰਗਦੇ ਰਹੇ ਪਰ ਉਨ੍ਹਾਂ ਨੂੰ ਕੰਮ ਨਹੀਂ ਮਿਲਿਆ । https://www.instagram.com/p/B39Jv5hBCBv/ ਸਾਲ 2018 'ਚ ਸਲਮਾਨ ਖ਼ਾਨ ਨੇ ਬੌਬੀ ਦਿਓਲ ਦਾ ਸਾਥ ਦਿੱਤਾ ਅਤੇ ਆਪਣੀ ਫ਼ਿਲਮ ਰੇਸ-3 'ਚ ਲਿਆ।ਇਹ ਫ਼ਿਲਮ ਪਰਦੇ 'ਤੇ ਫਲਾਪ ਰਹੀ ਪਰ ਬੌਬੀ ਦੇ ਨਵੇਂ ਅੰਦਾਜ਼ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ ।ਬੀਤੇ ਸਾਲ ਉਨ੍ਹਾਂ ਨੇ ਅਕਸ਼ੇ ਕੁਮਾਰ ਅਤੇ ਰਿਤੇਸ਼ ਦੇਸ਼ਮੁਖ ਨਾਲ ਫ਼ਿਲਮ ਹਾਊਸ ਫੁਲ ੪'ਚ ਕੰਮ ਕੀਤਾ ਜਿਸ ਨੂੰ ਕਿ ਠੀਕ ਠਾਕ ਰਿਸਪਾਂਸ ਮਿਲਿਆ ਸੀ ।

0 Comments
0

You may also like