‘ਗੁੱਡ ਨਿਊਜ਼’ ਦੀ ਸਫਲਤਾ ਦੇ ਨਾਲ ਮਨਾ ਰਹੇ ਨੇ ਦਿਲਜੀਤ ਦੋਸਾਂਝ ਆਪਣਾ ਜਨਮਦਿਨ

written by Lajwinder kaur | January 06, 2020

ਦਿਲਜੀਤ ਦੋਸਾਂਝ ਅਜਿਹੇ ਪੰਜਾਬੀ ਸਟਾਰ ਬਣ ਗਏ ਨੇ ਜਿਨ੍ਹਾਂ ਨੇ ਪੰਜਾਬੀਆਂ ਦਾ ਨਾਂਅ ਦੁਨੀਆ ਭਰ ‘ਚ ਚਮਕਾ ਦਿੱਤਾ ਹੈ। ਉਹ ਅਜਿਹੇ ਪਹਿਲੇ ਸਰਦਾਰ ਵਿਅਕਤੀ ਨੇ ਜਿਹਨਾਂ ਦਾ ਮੈਡਮ ਤੁਸਾਦ ਮਿਊਜ਼ੀਅਮ 'ਚ ਵੈਕਸ ਸਟੈਚੂ ਲੱਗਿਆ ਹੈ। ਸਾਲ 2019 ਉਨ੍ਹਾਂ ਲਈ ਬਹੁਤ ਵਧੀਆ ਸਾਬਿਤ ਹੋਇਆ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਤੇ ਨਾਲ ਹੀ ਬਾਲੀਵੁੱਡ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜੌਹਰ ਵੀ ਵਿਖਾਏ। ਜੀ ਹਾਂ ਦਸੰਬਰ ਮਹੀਨੇ ਰਿਲੀਜ਼ ਹੋਈ ਗੁੱਡ ਨਿਊਜ਼ ਜੋ ਕਿ ਬਾਕਸ ਆਫ਼ਿਸ ਉੱਤੇ ਤਾਬੜ ਤੋੜ ਕਮਾਈ ਕਰ ਰਹੀ ਹੈ। ਇਸ ਫ਼ਿਲਮ ਨੇ ਅੱਠ ਦਿਨਾਂ ‘ਚ 136 ਕਰੋੜ ਦੀ ਕਮਾਈ ਕਰ ਲਈ ਹੈ।

ਹੋਰ ਵੇਖੋ:ਜਨਮਦਿਨ ‘ਤੇ ਦੀਪਿਕਾ ਪਾਦੁਕੋਣ ਨੇ ਫੈਨ ਦੀ ਖਵਾਹਿਸ਼ ਕੀਤੀ ਪੂਰੀ, ਏਅਰਪੋਰਟ ‘ਤੇ ਕੱਟਿਆ ਕੇਕ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਜੋ ਕਿ ਅਕਸ਼ੇ ਕੁਮਾਰ, ਕਰੀਨਾ ਕਪੂਰ ਖ਼ਾਨ ਤੇ ਕਿਆਰਾ ਅਡਵਾਨੀ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਮਿਲ ਰਹੇ ਵਧੀਆ ਰਿਸਪਾਂਸ ਨੇ ਦਿਲਜੀਤ ਦੋਸਾਂਝ ਦੇ ਬਰਥਡੇਅ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ।
ਪੰਜਾਬੀ ਗਾਇਕ ਤੋਂ ਐਕਟਰ ਬਣੇ ਦਿਲਜੀਤ ਦੋਸਾਂਝ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਦਿਲਜੀਤ ਦਾ ਜਨਮ 6 ਜਨਵਰੀ 1984 ਨੂੰ ਜਲੰਧਰ ਦੇ ਦੋਸਾਂਝ ਕਲਾਂ 'ਚ ਹੋਇਆ ਸੀ। ਦਿਲਜੀਤ ਦੋਸਾਂਝ ਨੇ ਆਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ ਅੱਜ ਮਨੋਰੰਜਨ ਜਗਤ ‘ਚ ਆਪਣਾ ਵੱਖਰਾ ਹੀ ਮੁਕਾਮ ਬਣਾ ਲਿਆ ਹੈ। ਉਹਨਾਂ ਨੇ ਪੰਜਾਬੀ ਫ਼ਿਲਮੀ ਜਗਤ ਨੂੰ ਕਈ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਵੇਂ 'ਜੱਟ ਐਂਡ ਜੂਲੀਏਟ', 'ਜਿਨ੍ਹੇ ਮੇਰਾ ਦਿਲ ਲੁੱਟਿਆ' 'ਪੰਜਾਬ 1984', 'ਸਰਦਾਰ ਜੀ', 'ਅੰਬਰਸਰੀਆ' 'ਜੱਟ ਐਂਡ ਜੂਲੀਏਟ-2' ਅਤੇ 'ਡਿਸਕੋ ਸਿੰਘ' ਤੇ ਪਿਛਲੇ ਸਾਲ ‘ਛੜਾ’ ਵਰਗੀ ਕਾਮਯਾਬ ਫ਼ਿਲਮ ਦਿੱਤੀ ਹੈ। ਛੜਾ ਫ਼ਿਲਮ ਨੇ ਲਗਪਗ 52.50 ਕਰੋੜ ਰੁਪਏ ਦੀ ਕਮਾਈ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਨੱਚਦੀਆਂ ਅੱਲ੍ਹੜਾਂ ਕੁਆਰੀਆਂ, ਹੈੱਪੀ ਬਰਥਡੇਅ, ਦਿਲ ਸਾਡੇ ਨਾਲ ਲਾਲਾ, ਲੱਕ 28 ਕੁੜੀ ਦਾ, ਸਵੀਟੂ, ਬਾਕੀ ਤਾਂ ਬਚਾਅ ਹੋ ਗਿਆ, ਬਿਊਟੀਫੁੱਲ ਬਿਲੋ,ਸੂਰਮਾ, ਪਰੋਪਰ ਪਟੋਲਾ ਅਤੇ ਪੱਗਾਂ ਪੋਚਵੀਆਂ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।
ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ‘ਸੂਰਜ ਪੇ ਮੰਗਲ ਭਾਰੀ’ ਟਾਈਟਲ ਹੇਠ ਬਣ ਰਹੀ ਬਾਲੀਵੁੱਡ ਫ਼ਿਲਮ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਮਨੋਜ ਵਾਜਪਾਈ ਤੇ ਫ਼ਾਤਿਮਾ ਸਨਾ ਸ਼ੇਖ ਨਜ਼ਰ ਆਉਣਗੇ।

0 Comments
0

You may also like