ਅਦਾਕਾਰਾ ਗਿੰਨੀ ਕਪੂਰ ਦੇ ਵਿਆਹ ਤੋਂ ਬਾਅਦ ਪਹਿਲੇ ਬਰਥਡੇਅ ਨੂੰ ਪਤੀ ਨੇ ਕੁਝ ਇਸ ਤਰ੍ਹਾਂ ਮਨਾਇਆ ਖ਼ਾਸ, ਸਾਹਮਣੇ ਆਈਆਂ ਤਸਵੀਰਾਂ

written by Lajwinder kaur | August 24, 2021

ਪੰਜਾਬੀ ਗੀਤਾਂ ‘ਚ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਣ ਵਾਲੀ ਗਿੰਨੀ ਕਪੂਰ (Ginni Kapoor) ਨੇ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ।  ਜੀ ਹਾਂ ਇਸ ਵਾਰ ਉਨ੍ਹਾਂ ਦਾ ਜਨਮਦਿਨ ਬਹੁਤ ਖ਼ਾਸ ਰਿਹਾ ਕਿਉਂਕਿ ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਬਰਥਡੇਅ ਸੈਲੀਬ੍ਰੇਸ਼ਨ ਸੀ।

punjabi actress ginni kapoor Image Source: Instagram

ਹੋਰ ਪੜ੍ਹੋ : ਗਾਇਕ ਸਰਬਜੀਤ ਚੀਮਾ ਨੇ ਆਪਣੀ ਭੈਣ ਦੀ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ- ‘ਸਦਾ ਖੁਸ਼ ਰਹਿ ਭੈਣੇ’

inside image of ginni kapoor birthdya celebration Image Source: Instagram

ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗਿੰਨੀ ਕਪੂਰ ਨੇ ਲੰਬੀ ਚੌੜੀ ਪੋਸਟ ਪਾ ਕੇ ਆਪਣੇ ਪਤੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ- ‘ਕੋਈ ਸ਼ਬਦ ਹੀ ਨਹੀਂ - ਇੰਨੇ ਵਧੀਆ ਪਰਿਵਾਰ ਦੇਣ ਲਈ ਮੈਂ ਰੱਬ ਦਾ ਧੰਨਵਾਦ ਕਰਦੀ ਹਾਂ।  ਉਨ੍ਹਾਂ ਦਾ ਪਿਆਰ, ਦੇਖਭਾਲ ਅਤੇ ਸਹਾਇਤਾ ਕਦੇ ਖਤਮ ਨਾ ਹੋਵੇ... ਅਜਿਹਾ ਮਹਿਸੂਸ ਨਹੀਂ ਹੋਇਆ ਕਿ ਇਹ ਮੇਰੇ ਸਹੁਰੇ ਘਰ ‘ਚ ਵਿਆਹ ਤੋਂ ਬਾਅਦ ਮੇਰਾ ਪਹਿਲਾ ਜਨਮਦਿਨ ਹੈ,  but the warmth and that special attention was even more here 😉’ । ਤਸਵੀਰਾਂ ‘ਚ ਦੇਖ ਸਕਦੇ ਹੋਏ ਉਨ੍ਹਾਂ ਦੇ ਪਤੀ ਨੇ ਕਿੰਨਾ ਵਧੀਆ ਸਜਾਵਟ ਕੀਤੀ ਹੋਈ ਹੈ। ਗਿੰਨੀ 3-4 ਤਰ੍ਹਾਂ ਦੇ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ। ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਗਿੰਨੀ ਕਪੂਰ ਨੂੰ ਬਰਥਡੇਅ ਦੀਆਂ ਵਧਾਈਆਂ ਦੇ ਰਹੇ ਨੇ।

ਹੋਰ ਪੜ੍ਹੋ : ਗਾਇਕ ਪਰਮੀਸ਼ ਵਰਮਾ ਨੇ ਰੋਮਾਂਟਿਕ ਤਸਵੀਰ ਪੋਸਟ ਕਰਕੇ ਆਪਣੀ ਮੰਗੇਤਰ ਗੀਤ ਗਰੇਵਾਲ ਨੂੰ ਦਿੱਤੀ ਜਨਮਦਿਨ ਦੀ ਵਧਾਈ

ਜੇ ਗੱਲ ਕਰੀਏ ਗਿੰਨੀ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਪ੍ਰੀਤ ਹਰਪਾਲ, ਕਰਨ ਔਜਲਾ, ਆਰ ਨੇਤ, ਰਾਜਵੀਰ ਜਵੰਦਾ , ਅੰਮ੍ਰਿਤ ਮਾਨ, ਪ੍ਰਭ ਗਿੱਲ, ਸ਼ਿਵਜੋਤ ਸਣੇ ਲਗਪਗ ਹਰ ਪੰਜਾਬੀ ਗਾਇਕ ਦੇ ਨਾਲ ਉਹ ਕੰਮ ਕਰ ਚੁੱਕੀ ਹੈ ।

0 Comments
0

You may also like